delhi records highest 10 states covid cases india: ਭਾਰਤ ਦੇ ਕਈ ਸੂਬਿਆਂ ‘ਚ ਤਿਉਹਾਰੀ ਸੀਜ਼ਨ ਕਾਰਨ ਕੋਰੋਨਾ ਵਾਇਰਸ ਪਾਜ਼ੇਟਿਵ ਮਾਮਲਿਆਂ ‘ਚ ਤੇਜੀ ਨਾਲ ਵੱਧ ਰਹੇ ਹਨ।ਇਨ੍ਹਾਂ ‘ਚ ਦੇਸ਼ ਦੀ ਰਾਜਧਾਨੀ ਦਿੱਲੀ ਵੀ ਸ਼ਾਮਲ ਹੈ।ਕੋਰੋਨਾ ਵਾਇਰਸ ਪਾਜ਼ੇਟਿਵ ਮਾਮਲਿਆਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਮੰਗਲਵਾਰ ਨੂੰ ਦਿੱਲੀ ਦੇ 24 ਘੰਟਿਆਂ ਦੇ ਦੌਰਾਨ ਰਿਕਾਰਡ ਨਵੇਂ ਮਾਮਲੇ ਸਾਹਮਣੇ ਆਏ ਹਨ।ਦਿੱਲੀ ਸਿਹਤ ਵਿਭਾਗ ਅਨੁਸਾਰ, ਮੰਗਲਵਾਰ ਨੂੰ ਸਭ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ।ਸਿਰਫ ਇੱਕ ਦਿਨ ‘ਚ ਕੁਲ ਨਵੇਂ ਮਾਮਲਿਆਂ ਦੀ ਸੰਖਿਆ 7 ਹਜ਼ਾਰ 830 ਹਨ।ਤਿਉਹਾਰਾਂ ਦੇ ਮੌਸਮ ਅਤੇ ਵਧਦੇ ਪ੍ਰਦੂਸ਼ਣ ਦਰਮਿਆਨ ਮਾਮਲਿਆਂ ਦੀ ਦਰ 13.26 ਫੀਸਦ ਹੋ ਗਈ ਹੈ।
ਕੇਂਦਰੀ ਸਿਹਤ ਮੰਤਰੀ ਵਲੋਂ ਜਾਰੀ ਅੰਕੜਿਆਂ ਅਨੁਸਾਰ, ਭਾਰਤ ‘ਚ ਹੁਣ ਕੋਰੋਨਾ ਦੇ ਕੁਲ 4 ਲੱਖ 94 ਹਜ਼ਾਰ 657 ਸਰਗਰਮ ਮਾਮਲੇ ਹਨ ਅਤੇ ਦੂਜੇ ਪਾਸੇ ਇਸ ਮਹਾਂਮਾਰੀ ਤੋਂ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ 80 ਤੋਂ ਪਾਰ ਹੋ ਚੁੱਕਾ ਹੈ।ਦੱਸਣਯੋਗ ਹੈ ਕਿ ਦੇਸ਼ ‘ਚ ਹੁਣ ਤੱਕ ਕੁੱਲ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 86,36,012 ਹੋ ਗਿਆ ਹੈ।ਪਿਛਲੇ 24 ਘੰਟਿਆ ‘ਚ 44, 281 ਨਵੇਂ ਮਾਮਲੇ ਸਾਹਮਣੇ ਆਏ ਅਤੇ 512 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ।ਨਾਲ ਹੀ ਦੇਸ਼ ‘ਚ ਹੁਣ ਤੱਕ ਕੁਲ 1,27,571 ਦੀ ਮੌਤ ਹੋ ਚੁੱਕੀ ਹੈ।ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਦਿੱਲੀ ‘ਚ ਹੁਣ ਤੱਕ 4 ਲੱਖ 51 ਹਜ਼ਾਰ 3 ਸੌ
82 ਮਾਮਲੇ ਆ ਚੁੱਕੇ ਹਨ।ਜਿਨ੍ਹਾਂ ‘ਚ 64 ਲੱਖ 2 ਹਜ਼ਾਰ 854 ਮਰੀਜ਼ ਸਿਹਤਮੰਦ ਹੋ ਚੁੱਕੇ ਹਨ।ਦੱਸਣਯੋਗ ਹੈ ਕਿ ਇਥੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 7143 ਹੋ ਗਈ ਹੈ।ਦਿੱਲੀ ‘ਚ ਹੁਣ ਮੌਤ ਦਰ 1.58 ਫੀਸਦ ਅਤੇ ਕੁੱਲ 41,385 ਐਕਟਿਵ ਮਾਮਲੇ ਹਨ।ਹੁਣ ਇੱਥੇ ਦਿੱਲੀ ‘ਚ ਹੁਣ ਤੱਕ ਕੁਲ 51 ਲੱਖ 97 ਹਜ਼ਾਰ 924 ਸੈਂਪਲਾਂ ਦੀ ਜਾਂਚ ਹੋਈ ਹੈ।ਪਿਛਲੇ 24 ਘੰਟਿਆਂ ‘ਚ 59035 ਸੈਂਪਲਾਂ ਦੀ ਜਾਂਚ ਹੋਈ ਹੈ।ਜਿਨ੍ਹਾਂ ‘ਚੋਂ 17,810 ਸੈਂਪਲਾਂ ਦੀ ਆਰਟੀਪੀਸੀਆਰ ਅਤੇ 41225 ਦੀ ਐਂਟੀਜਨ ਜਾਂਚ ਕੀਤੀ ਗਈ ਹੈ।ਇਨ੍ਹਾਂ ‘ਚ 13.26 ਫੀਸਦ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।ਇੱਕ ਦਿਨ ਪਹਿਲਾਂ ਸੰੰਕਰਮਣ ਦਰ 12.84 ਫੀਸਦ ਸੀ।ਮੌਜੂਦਾ ਸਮੇਂ ‘ਚ 3947 ਕੰਟੇਨਮੈਂਟ ਜੋਨ ਹੈ।ਇੱਕ ਦਿਨ ਪਹਿਲਾਂ 3882 ਕੰਟੇਨਮੈਂਟ ਜੋਨ ਸੀ।
ਇਹ ਵੀ ਦੇਖੋ:ਕੋਰੋਨਾ ਕਾਰਨ 30 ਫੀਸਦ ਸਿਲੇਬਸ ‘ਚ ਕਟੌਤੀ, PSEB ਦਾ ਵੱਡਾ ਫੈਸਲਾ, ਪ੍ਰਸ਼ਨ-ਪੱਤਰਾਂ ‘ਚ ਬਦਲਾਅ