delhi singhu border connected with haryana: 26 ਨਵੰਬਰ ਤੋਂ ਬਾਅਦ ਦਿੱਲੀ ਦਾ ਸਿੰਘੂ ਬਾਰਡਰ ਸੁਰਖੀਆਂ ‘ਚ ਹੈ।ਇਥੇ 12 ਦਿਨਾਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।ਪਰ ਚਰਚਾ ‘ਚ ਬਣੇ ਸਿੰਘੂ ਬਾਰਡਰ ਦੀ ਇਕ ਹੋਰ ਖਾਸੀਅਤ ਹੈ।ਇਹ ਬਾਰਡਰ ਭਾਰਤ-ਪਾਕਿਸਤਾਨ ਨੂੰ ਜੋੜਨ ਵਾਲੇ ਅਟਾਰੀ ਬਾਰਡਰ ਨੂੰ ਸਿੱਧਾ ਦਿੱਲੀ ਤੋਂ ਜੋੜਦਾ ਹੈ।ਸਿੰਘੂ ਬਾਰਡਰ ਤੋਂ ਕਰਨਾਲ, ਅੰਬਾਲਾ ਹੁੰਦੇ ਹੋਏ ਇਹ ਸੜਕ ਸਿੱਧਾ ਅੰਮ੍ਰਿਤਸਰ ਜਾਂਦੀ ਹੈ।ਜਿਥੇ ਅਟਾਰੀ ਬਾਰਡਰ ‘ਤੇ ਜਾ ਕੇ ਇਹ ਰੋਡ ਖਤਮ ਹੋ ਜਾਂਦਾ ਹੈ।
ਕਿਸਾਨ ਅੰਦਪਲਨ ਦੇ ਚਲਦਿਆਂ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ਸਭ ਤੋਂ ਜਿਆਦਾ ਪ੍ਰਭਾਵਿਤ ਹੈ।ਜੇਕਰ ਟਿਕਰੀ ਬਾਰਡਰ ਦੀ ਗੱਲ ਕਰੀਏ ਤਾਂ ਇਹ ਸਿੱਧੇ ਤੌਰ ‘ਤੇ ਹਰਿਆਣਾ ਅਤੇ ਦਿੱਲੀ ਨੂੰ ਜੋੜਦਾ ਹੈ।ਹਰਿਆਣਾ ਦੀ ਗੱਲ ਕਰੀਏ ਤਾਂ ਇਥੇ ਤੋਂ ਇੱਕ ਹਾਈਵੇ ਸਿੱਧਾ ਰੋਹਤਕ ਲਈ ਜਾਂਦਾ ਹੈ।ਜਾਣਕਾਰਾਂ ਦੀ ਮੰਨੀਏ ਤਾਂ ਇੱਥੋਂ ਸਬਜੀ ਅਤੇ ਦੁੱਧ ਦੀ ਸਪਲਾਈ ਹੈ।ਇਸ ਤੋਂ ਇਲਾਵਾ ਇਸਦਾ ਮਹੱਤਵ ਇਸ ਲਈ ਵੀ ਵੱਧ ਜਾਂਦਾ ਹੈ ਕਿ ਇਹ ਨਜ਼ਫਗੜ ਅਤੇ ਨਰੇਲਾ ਨੂੰ ਵੀ ਜੋੜਦਾ ਹੈ।ਬਾਰਡਰ ਦੇ ਇਸ ਪਾਸੇ ਟਿਕਰੀ ਅਤੇ ਬਹਾਦੁਰਗੜ ਹੈ।ਬਹਾਦੁਰਗੜ ਇੰਡਸਟ੍ਰੀਅਲ ਏਰੀਆ ਹੈ।ਦਿੱਲੀ ਵਲੋਂ ਬਹੁਤ ਸਾਰੇ ਲੋਕ ਇਥੇ ਕੰਮ ਕਰਨ ਲਈ ਜਾਂਦੇ ਹਨ।ਇਹ ਬਾਰਡਰ ਮੁੰਡਕਾ-ਨਾਂਗਲੋਈ ਨੂੰ ਵੀ ਜੋੜਦਾ ਹੈ।ਦੂਜੇ ਪਾਸੇ ਇਹ ਇੱਕ ਰਾਹ ਸਿੱਧਾ ਨਵੀਂ ਦਿੱਲੀ ਵੱਲ ਵੀ ਜਾਂਦਾ ਹੈ।
ਇਹ ਵੀ ਦੇਖੋ: