ਚੱਕਰਵਾਤੀ ਤੂਫ਼ਾਨ ਤਾਉਤੇ ਕਮਜ਼ੋਰ ਹੋ ਗਿਆ ਹੈ, ਪਰ ਇਸਦਾ ਅਸਰ ਉੱਤਰ ਭਾਰਤ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਦਿੱਲੀ-ਐਨਸੀਆਰ ਵਿੱਚ ਮੰਗਲਵਾਰ ਤੋਂ ਹੀ ਮੌਸਮ ਠੰਡਾ ਚੱਲ ਰਿਹਾ ਹੈ ਅਤੇ ਬੁੱਧਵਾਰ ਸਵੇਰ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ।
ਦਿੱਲੀ ਵਿੱਚ ਬੁੱਧਵਾਰ ਸਵੇਰੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ 70 ਸਾਲ ਪਹਿਲਾਂ ਦੇ ਰਿਕਾਰਡ ਨੂੰ ਦੁਹਰਾਇਆ ਹੈ । ਬਾਰਿਸ਼ ਨੇ ਮਈ ਮਹੀਨੇ ਦਾ 1976 ਦਾ ਰਿਕਾਰਡ ਤੋੜ ਦਿੱਤਾ ਹੈ । ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਥਾਵਾਂ ’ਤੇ ਪਾਣੀ ਇਕੱਠਾ ਹੋ ਗਿਆ ਹੈ ।
ਇਹ ਵੀ ਪੜ੍ਹੋ: ਰਾਜਸਥਾਨ ਦੇ ਸਾਬਕਾ CM ਜਗਨਨਾਥ ਪਹਾੜੀਆ ਦਾ ਕੋਰੋਨਾ ਕਾਰਨ ਦਿਹਾਂਤ
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦਿੱਲੀ ਦਾ ਤਾਪਮਾਨ 23.8 ਡਿਗਰੀ ਤੱਕ ਪਹੁੰਚ ਗਿਆ ਹੈ। ਤਾਪਮਾਨ ਆਮ ਨਾਲੋਂ ਲਗਭਗ 16 ਡਿਗਰੀ ਘੱਟ ਗਿਆ ਹੈ ਅਤੇ 1951 ਤੋਂ ਬਾਅਦ ਪਹਿਲੀ ਵਾਰ ਮਈ ਵਿੱਚ ਸਭ ਤੋਂ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਦਿੱਲੀ ਵਿੱਚ ਅੱਜ ਵੀ ਦਿਨ ਭਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦਿੱਲੀ ਦੇ ਖੇਤਰੀ ਮੌਸਮ ਦੀ ਭਵਿੱਖਬਾਣੀ ਕੇਂਦਰ ਨੇ ਦੱਸਿਆ ਕਿ ਅੱਜ ਦਿੱਲੀ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਦਿੱਲੀ ਵਿੱਚ ਕੁਝ ਥਾਵਾਂ ਸਣੇ ਪਾਣੀਪਤ, ਗਨੂਰ, ਮੁਜ਼ੱਫਰਨਗਰ, ਨਜੀਬਾਬਾਦ, ਬਿਜਨੌਰ, ਚਾਂਦਪੁਰ, ਹਸਤੀਨਾਪੁਰ, ਸਕੋਟੀ, ਟਾਂਡਾ, ਦੌਰੇਲਾ, ਮੇਰਠ, ਮੋਦੀਨਗਰ, ਕਿਠੋਰ, ਗੜ੍ਹਮੁਕੇਸ਼ਵਰ, ਹਾਪੁਡ ਅਤੇ ਅਨੂਪਸ਼ਹਾਰ ਵਿੱਚ ਅਗਲੇ ਕੁਝ ਘੰਟਿਆਂ ਵਿੱਚ ਬਾਰਿਸ਼ ਹੋਵੇਗੀ।
ਇਹ ਵੀ ਪੜ੍ਹੋ: PM ਮੋਦੀ ਅੱਜ 10 ਰਾਜਾਂ ਦੇ 54 DM ਤੇ CM ਨਾਲ ਕਰਨਗੇ ਗੱਲਬਾਤ, ਮਮਤਾ ਬੈਨਰਜੀ ਵੀ ਹੋਣਗੇ ਸ਼ਾਮਿਲ
ਦੱਸ ਦੇਈਏ ਕਿ ਦੇਸ਼ ਦੇ ਪੱਛਮੀ ਕਿਨਾਰਿਆਂ ‘ਤੇ ਤਾਉਤੇ ਤੂਫਾਨ ਦੇ ਬਾਅਦ ਹੁਣ ਪੂਰਬੀ ਤੱਟਾਂ ‘ਤੇ ਇੱਕ ਹੋਰ ਚੱਕਰਵਾਤੀ ਦਾ ਖਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਚੱਕਰਵਾਤੀ ਤੂਫ਼ਾਨ ‘ਯਾਸ’ 26-27 ਮਈ ਨੂੰ ਪੂਰਬੀ ਤੱਟ ‘ਤੇ ਪੈ ਸਕਦਾ ਹੈ ।
ਵਿਭਾਗ ਨੇ ਦੱਸਿਆ ਕਿ 22 ਮਈ ਨੂੰ ਉੱਤਰ ਅੰਡੇਮਾਨ ਸਾਗਰ ਅਤੇ ਪੂਰਬੀ ਮੱਧ ਖਾੜੀ ‘ਤੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ ਜੋ ਅਗਲੇ 72 ਘੰਟਿਆਂ ਵਿੱਚ ਚੱਕਰਵਾਤੀ ਤੂਫਾਨ ਵਿੱਚ ਬਦਲ ਸਕਦਾ ਹੈ।