Delhi Weather Today: ਦੇਸ਼ ਦੀ ਰਾਜਧਾਨੀ ਵਿੱਚ ਮੀਂਹ ਦਾ ਸਿਲਸਿਲਾ ਅੱਜ (ਬੁੱਧਵਾਰ) ਸਵੇਰ ਤੋਂ ਜਾਰੀ ਹੈ। ਦਿੱਲੀ ਵਿੱਚ, ਮੌਸਮ ਨੇ ਗਰਜ ਦੇ ਨਾਲ ਮੌੜ ਲਿਆ ਅਤੇ ਭਾਰੀ ਬਾਰਿਸ਼ ਹੋਈ ਹੈ। ਇੱਕ ਪਾਸੇ ਭਾਰੀ ਬਾਰਿਸ਼ ਕਾਰਨ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਉਸੇ ਸਮੇਂ, ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਬਣ ਗਈ ਹੈ। ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ, ਅੱਜ 19 ਅਗਸਤ ਨੂੰ ਦਿਨ ਭਰ ਭਾਰੀ ਮੀਂਹ ਪਏਗਾ। ਭਾਰੀ ਬਾਰਿਸ਼ ਦਾ ਪ੍ਰਭਾਵ ਟ੍ਰੈਫਿਕ ‘ਤੇ ਦੇਖਿਆ ਗਿਆ ਹੈ। ਦਿੱਲੀ ਆਈ.ਟੀ.ਓ., ਮਦਰ ਡੇਅਰੀ ਅੰਡਰਪਾਸ, ਮਯੂਰ ਵਿਹਾਰ ਫੇਜ਼ -2 ਅੰਡਰਪਾਸ, ਸਰਾਏ ਕਾਲੇ ਖਾਨ ਤੋਂ ਡੀ.ਐਨ.ਡੀ., ਸ਼ਸ਼ੀ ਗਾਰਡਨ ਤੋਂ ਕੋਟਲਾ, ਸੀਮਾਪੁਰੀ ਤੋਂ ਦਿਲਸ਼ਾਦ ਗਾਰਡਨ ਅੰਡਰਪਾਸ, ਮੈਦਾਨ ਗੜ੍ਹੀ ਤੋਂ ਐਮ.ਬੀ ਰੋਡ ਤੱਕ ਪਾਣੀ ਭਰਨ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਅਸਲ, ਪਾਣੀ ਭਰਨ ਕਾਰਨ, ਇੱਕ ਲੰਬਾ ਜਾਮ ਲੱਗ ਗਿਆ ਹੈ। ਇਸ ਦੇ ਨਾਲ ਹੀ ਜਾਮ ਨੂੰ ਵੇਖਦੇ ਹੋਏ ਦਿੱਲੀ ਟ੍ਰੈਫਿਕ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਪਾਣੀ ਨਾਲ ਭਰੇ ਰੂਟ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਰਸਤੇ ਵਿੱਚੋਂ ਲੰਘਣ ਤੋਂ ਬੱਚਣ ਦੀ ਸਲਾਹ ਦਿੱਤੀ ਹੈ। ਭਾਰਤ ਮੌਸਮ ਵਿਭਾਗ ਦੇ ਅਨੁਸਾਰ ਦਿਨ ਵੇਲੇ ਭਾਰੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ। ਇਸ ਦੇ ਨਾਲ ਹੀ, ਅਗਲੇ 4-5 ਦਿਨਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 25 ਅਗਸਤ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਗਲੇ ਕੁੱਝ ਘੰਟਿਆਂ ਦੌਰਾਨ ਸਾਰੀ ਦਿੱਲੀ, ਗਾਜ਼ੀਆਬਾਦ, ਫਰੀਦਾਬਾਦ, ਬੱਲਬਗੜ, ਪਲਵਲ, ਨੋਇਡਾ, ਗਰੇਟਰ ਨੋਇਡਾ, ਮੇਰਠ, ਮੋਦੀਨਗਰ, ਹਾਪੁਰ, ਗੁਰੂਗ੍ਰਾਮ, ਨੂਹ, ਮਥੁਰਾ, ਸੰਬਲ, ਚੰਦੌਸੀ, ਬੁਲੰਦਸ਼ਹਿਰ, ਰੇਵਾੜੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਹੈ।