Delhi weather updates: ਰਾਜਪਥ ‘ਤੇ 26 ਜਨਵਰੀ ਦੇ ਗਣਤੰਤਰ ਦਿਵਸ ਪਰੇਡ ਅਤੇ ਕਿਸਾਨਾਂ ਦੀ ਟਰੈਕਟਰ ਰੈਲੀ ਬਹੁਤ ਖਰਾਬ ਮੌਸਮ ਵਿਚੋਂ ਲੰਘੇਗੀ। ਮੰਗਲਵਾਰ ਨੂੰ ਦਿੱਲੀ ਦੀਆਂ ਹਵਾਵਾਂ ਦੀ ਗੁਣਵੱਤਾ 350 ਦੇ ਨੇੜੇ ਹੋਵੇਗੀ। ਅਗਲੇ ਦੋ ਦਿਨਾਂ ਤੱਕ 28 ਜਨਵਰੀ ਤੱਕ ਇਸ ਦੇ ਬਦਲਣ ਦੀ ਉਮੀਦ ਨਹੀਂ ਹੈ । ਦੂਜੇ ਪਾਸੇ ਸੋਮਵਾਰ ਨੂੰ ਵੀ ਦਿੱਲੀ ਦੀਆਂ ਹਵਾਵਾਂ ਬਹੁਤ ਮਾੜੇ ਪੱਧਰ ‘ਤੇ ਰਹੀਆਂ। ਹਵਾ ਦੀ ਕੁਆਲਟੀ ਦਾ ਇੰਡੈਕਸ 323 ਰਿਕਾਰਡ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਪੱਛਮ ਅਤੇ ਉੱਤਰ ਪੱਛਮ ਤੋਂ ਚੱਲਣ ਵਾਲੀਆਂ ਹਵਾਵਾਂ ਦਿੱਲੀ ਪਹੁੰਚ ਰਹੀਆਂ ਹਨ । ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਨੇ ਤਾਪਮਾਨ ਨੂੰ ਵੀ ਹੇਠਾਂ ਲਿਆਂਦਾ ਹੈ। ਅਗਲੇ ਤਿੰਨ ਦਿਨਾਂ ਤੱਕ ਇਸ ਵਿੱਚ ਖ਼ਾਸ ਤਬਦੀਲੀ ਦੀ ਉਮੀਦ ਨਹੀਂ ਹੈ। ਨਤੀਜੇ ਵਜੋਂ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਜਾਂ ਖ਼ਰਾਬ ਹੋਣ ਦੀ ਸੰਭਾਵਨਾ ਨਹੀਂ ਹੈ। ਹਵਾ ਦੀ ਗੁਣਵੱਤਾ 28 ਜਨਵਰੀ ਤੱਕ ਬਹੁਤ ਮਾੜੇ ਪੱਧਰ ‘ਤੇ ਰਹੇਗੀ। ਇੰਡੈਕਸ 350 ਦੇ ਨੇੜੇ ਰਹੇਗਾ।
ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਦਿੱਲੀ ਵਿੱਚ ਕੰਬਾਉਣ ਵਾਲੀ ਠੰਡ ਦਸਤਕ ਦੇ ਚੁੱਕੀ ਹੈ। ਬਰਫੀਲੀਆਂ ਹਵਾਵਾਂ ਨਾਲ ਹੋਣ ਵਾਲੀ ਠੰਡ ਸਿਰਫ ਸਰਦੀਆਂ ਵਿੱਚ ਵਾਧਾ ਕਰੇਗੀ। ਮੌਸਮ ਵਿਭਾਗ ਨੇ 28 ਅਤੇ 29 ਜਨਵਰੀ ਨੂੰ ਸ਼ੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ। ਇਸ ਕਾਰਨ ਘੱਟੋ-ਘੱਟ ਤਾਪਮਾਨ ਵੀ 4 ਡਿਗਰੀ ਤੱਕ ਪਹੁੰਚ ਜਾਵੇਗਾ। ਠੰਡ ਤੋਂ ਇਸ ਹਫਤੇ ਦੇ ਅੰਤ ਤੱਕ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਉੱਥੇ ਹੀ,ਸੰਘਣੀ ਧੁੰਦ ਲੋਕਾਂ ਨੂੰ ਪਰੇਸ਼ਾਨ ਕਰਦੀ ਰਹੇਗੀ ।
ਐਤਵਾਰ ਨੂੰ ਦਿਨ ਦਾ ਤਾਪਮਾਨ 15 ਡਿਗਰੀ ਦਰਜ ਹੋਣ ਕਾਰਨ ਕਾਫ਼ੀ ਠੰਡਾ ਰਿਹਾ । ਹਾਲਾਂਕਿ,ਸੋਮਵਾਰ ਨੂੰ ਤਾਪਮਾਨ ਦੇ ਵਧਣ ਅਤੇ ਧੁੱਪ ਨਿਕਲਣ ਵਿੱਚ ਵਾਧੇ ਕਾਰਨ ਸੋਮਵਾਰ ਨੂੰ ਠੰਡ ਤੋਂ ਕੁਝ ਰਾਹਤ ਮਿਲੀ। ਪਰ ਸ਼ਾਮ ਤੱਕ ਠੰਡ ਫਿਰ ਵੱਧ ਗਈ । ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਤੋਂ 4 ਡਿਗਰੀ ਘੱਟ 18.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਜਦਕਿ ਘੱਟੋ-ਘੱਟ ਤਾਪਮਾਨ 7.4 ਡਿਗਰੀ ਦਰਜ ਹੋਇਆ । ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8.8 ਡਿਗਰੀ ਦਰਜ ਕੀਤਾ ਗਿਆ ਸੀ ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇੱਕ ਵਾਰ ਫਿਰ ਤਾਪਮਾਨ ਘਟਣਾ ਸ਼ੁਰੂ ਹੋ ਜਾਵੇਗਾ ਅਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਤੱਕ ਪਹੁੰਚ ਜਾਵੇਗਾ। ਇਸ ਕਾਰਨ ਸੀਤ ਲਹਿਰ ਦੀ ਲਹਿਰ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ ,ਧੁੰਦ ਤੋਂ ਰਾਹਤ ਨਹੀਂ ਮਿਲੇਗੀ। ਸੰਘਣੀ ਧੁੰਦ 31 ਜਨਵਰੀ ਤੱਕ ਵੇਖੀ ਜਾ ਸਕਦੀ ਹੈ।
ਇਹ ਵੀ ਦੇਖੋ: ਦਿੱਲੀ ਦੀਆਂ ਸੜਕਾਂ ‘ਤੇ ਆਇਆ ਕਿਸਾਨਾਂ ਦਾ ਹੜ੍ਹ, ਵੇਖਦੀ ਰਹਿ ਗਈ ਦਿੱਲੀ ਪੁਲਿਸ, Live ਤਸਵੀਰਾਂ !