ਹੁਣ ਬੈਂਕ ਖਾਤਾਧਾਰਕਾਂ ਨੂੰ ਉਨ੍ਹਾਂ ਦੇ ਜਮ੍ਹਾ ਪੈਸੇ ‘ਤੇ 5 ਲੱਖ ਰੁਪਏ ਦੀ ਗਾਰੰਟੀ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਜਮ੍ਹਾਕਰਤਾ ਫਸਟ: 5 ਲੱਖ ਰੁਪਏ ਤੱਕ ਦੀ ਸਮਾਂਬੱਧ ਜਮ੍ਹਾ ਰਾਸ਼ੀ ਬੀਮਾ ਭੁਗਤਾਨ ਦੀ ਗਾਰੰਟੀ’ ਵਿਸ਼ੇ ‘ਤੇ ਇੱਕ ਸਮਾਗਮ ਨੂੰ ਸੰਬੋਧਿਤ ਕੀਤਾ। ਇਸ ਪ੍ਰੋਗਰਾਮ ਵਿੱਚ ਪੀ. ਐੱਮ. ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਦੇਸ਼ ਲਈ ਬੈਂਕਿੰਗ ਖੇਤਰ ਅਤੇ ਦੇਸ਼ ਦੇ ਕਰੋੜਾਂ ਬੈਂਕ ਖਾਤਾ ਧਾਰਕਾਂ ਲਈ ਮਹੱਤਵਪੂਰਨ ਦਿਨ ਹੈ। ਦਹਾਕਿਆਂ ਤੋਂ ਚੱਲੀ ਆ ਰਹੀ ਇੱਕ ਵੱਡੀ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਗਿਆ ਹੈ, ਅੱਜ ਦਾ ਦਿਨ ਇਸਦਾ ਗਵਾਹ ਬਣ ਰਿਹਾ ਹੈ।
ਪੀ. ਐੱਮ. ਮੋਦੀ ਨੇ ਕਿਹਾ ਕਿ ਪਹਿਲਾਂ ਜਿੱਥੇ ਬੈਂਕ ਡੁੱਬਣ ਕਾਰਨ ਪੈਸੇ ਵਾਪਸੀ ਦੀ ਕੋਈ ਸਮਾਂ ਸੀਮਾ ਨਹੀਂ ਸੀ, ਹੁਣ ਸਾਡੀ ਸਰਕਾਰ ਨੇ ਇਸ ਨੂੰ 90 ਦਿਨਾਂ ਯਾਨੀ 3 ਮਹੀਨਿਆਂ ਦੇ ਅੰਦਰ ਲਾਜ਼ਮੀ ਕਰ ਦਿੱਤਾ ਹੈ। ਕਾਨੂੰਨ ਵਿੱਚ ਸੋਧ ਕਰਕੇ ਇੱਕ ਹੋਰ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੈਂਕ ਡੁੱਬਣ ‘ਤੇ ਜਮ੍ਹਾ ਰਾਸ਼ੀ ਵਿੱਚੋਂ ਸਿਰਫ 50 ਹਜ਼ਾਰ ਰੁਪਏ ਤੱਕ ਦੀ ਰਕਮ ਦੀ ਗਾਰੰਟੀ ਦਿੱਤੀ ਜਾਂਦੀ ਸੀ, ਫਿਰ ਇਹ ਗਾਰੰਟੀ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ, ਯਾਨੀ ਜੇਕਰ ਬੈਂਕ ਡੁੱਬਦਾ ਸੀ ਤਾਂ ਜਮ੍ਹਾਕਰਤਾ ਨੂੰ ਸਿਰਫ਼ ਇੱਕ ਲੱਖ ਰੁਪਏ ਤੱਕ ਹੀ ਮਿਲਣ ਦੀ ਵਿਵਸਥਾ ਸੀ। ਇਹ ਪੈਸਾ ਕਦੋਂ ਮਿਲੇਗਾ ਇਸ ਬਾਰੇ ਵੀ ਕੋਈ ਸਮਾਂ ਸੀਮਾ ਨਹੀਂ ਸੀ। ਲੋਕਾਂ ਦੀ ਇਸ ਚਿੰਤਾ ਨੂੰ ਸਮਝਦੇ ਹੋਏ ਹੁਣ ਸਰਕਾਰ ਵੱਲੋਂ ਇਸ ਗਾਰੰਟੀ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਇੱਕ ਲੱਖ ਤੋਂ ਵੱਧ ਜਮ੍ਹਾਕਰਤਾਵਾਂ ਦੇ ਸਾਲਾਂ ਤੋਂ ਫਸੇ ਹੋਏ ਪੈਸੇ ਵਾਪਸ ਮਿਲ ਗਏ ਹਨ।
ਇਹ ਵੀ ਪੜ੍ਹੋ: 15 ਦਸੰਬਰ ਤੋਂ ਸਫਰ ਹੋਵੇਗਾ ਮਹਿੰਗਾ, ਕਿਸਾਨਾਂ ਦੇ ਧਰਨੇ ਚੁੱਕਦੇ ਹੀ ਟੋਲ ਟੈਕਸ ‘ਚ 5 ਫੀਸਦੀ ਵਾਧਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਬੈਂਕ ਜਮ੍ਹਾਂਕਰਤਾਵਾਂ ਲਈ ਬੀਮੇ ਦੀ ਪ੍ਰਣਾਲੀ 60 ਦੇ ਦਹਾਕੇ ਵਿੱਚ ਬਣਾਈ ਗਈ ਸੀ। ਪਹਿਲਾਂ ਬੈਂਕ ਵਿੱਚ ਜਮ੍ਹਾ ਰਕਮ ‘ਤੇ 50,000 ਰੁਪਏ ਤੱਕ ਦੀ ਹੀ ਗਾਰੰਟੀ ਦਿੱਤੀ ਜਾਂਦੀ ਸੀ, ਫਿਰ ਇਸ ਨੂੰ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਗਿਆ ਸੀ । ਪੀਐੱਮ ਨੇ ਦੱਸਿਆ ਕਿ ਹੁਣ ਇਸ ਰਾਸ਼ੀ ਨੂੰ ਵਧਾ ਕੇ ਅਸੀਂ 5 ਲੱਖ ਰੁਪਏ ਕਰ ਦਿੱਤਾ ਹੈ। ਪਹਿਲਾਂ ਜਿੱਥੇ ਰਿਫੰਡ ਲਈ ਕੋਈ ਸਮਾਂ ਸੀਮਾ ਨਹੀਂ ਸੀ, ਹੁਣ ਸਾਡੀ ਸਰਕਾਰ ਨੇ ਇਸ ਨੂੰ 90 ਦਿਨਾਂ ਯਾਨੀ 3 ਮਹੀਨਿਆਂ ਦੇ ਅੰਦਰ ਲਾਜ਼ਮੀ ਕਰ ਦਿੱਤਾ ਹੈ। ਯਾਨੀ ਬੈਂਕ ਡੁੱਬਣ ਦੀ ਸਥਿਤੀ ਵਿੱਚ ਵੀ ਜਮ੍ਹਾਕਰਤਾਵਾਂ ਨੂੰ 90 ਦਿਨਾਂ ਦੇ ਅੰਦਰ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: