Derek O’Brien attacks BJP: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਪਹਿਲਾ ਪੜਾਅ ਜਾਰੀ ਹੈ। ਇਸ ਵਿਚਾਲੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਡੇਰੇਕ ਓ ਬ੍ਰਾਇਨ ਨੇ ਇਹ ਭਰੋਸਾ ਜਤਾਇਆ ਹੈ ਕਿ 2 ਮਈ ਨੂੰ ਆਉਣ ਵਾਲੇ ਨਤੀਜਿਆਂ ਵਿੱਚ TMC ਜਿੱਤ ਹਾਸਿਲ ਕਰੇਗੀ । ਇਸ ਸਬੰਧੀ ਡੇਰੇਕ ਓ ਬ੍ਰਾਇਨ ਨੇ ਇੱਕ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਤ੍ਰਿਣਮੂਲ ਕਾਂਗਰਸ 2 ਮਈ ਨੂੰ ਜਿੱਤ ਹਾਸਿਲ ਕਰੇਗੀ । ਬੰਗਾਲ ਦੀ ਧੀ ਬੰਗਾਲ ਦੇ ਗੱਦਾਰਾਂ ਨੂੰ ਨੰਦੀਗਰਾਮ ਦੇ ਉਨ੍ਹਾਂ ਦੇ Backyard ਵਿੱਚ ਹਰਾਵੇਗੀ । ਮੋਦੀ-ਸ਼ਾਹ ਅਤੇ ਟੂਰਿਸਟ ਗਿਰੋਹ ਦੇ ਮੈਂਬਰ ਲਗਾਤਾਰ ਸੰਸਥਾਵਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੰਗਾਲ ਵਿੱਚ ਮਹਿਲਾਵਾਂ ਜਿੰਨਾ ਚਿਰ ਚਾਹੇ ਸਾੜੀਆਂ ਪਾਉਂਦੀਆਂ ਰਹਿਣਗੀਆਂ।”
ਜ਼ਿਕਰਯੋਗ ਹੈ ਕਿ ਬੀਜੇਪੀ ਨੇਤਾ ਸ਼ੁਭੇਂਦੂ ਅਧਿਕਾਰੀ, ਜੋ ਕਦੇ ਨੰਦੀਗ੍ਰਾਮ ਵਿੱਚ ਮਮਤਾ ਬੈਨਰਜੀ ਦੇ ਨਜ਼ਦੀਕੀ ਸਨ, ਉਨ੍ਹਾਂ ਖਿਲਾਫ ਚੋਣ ਮੈਦਾਨ ਵਿੱਚ ਹਨ । ਸ਼ੁਭੇਂਦੂ ਅਧਿਕਾਰੀ ਨੇ TMC ਦਾ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ । ਨੰਦੀਗ੍ਰਾਮ ਨੂੰ ਸ਼ੁਭੇਂਦੂ ਅਧਿਕਾਰੀ ਦਾ ਗੜ੍ਹ ਮੰਨਿਆ ਜਾਂਦਾ ਹੈ, ਜਦੋਂਕਿ ਮਮਤਾ ਬੈਨਰਜੀ ਨੂੰ ਬੰਗਾਲੀ ਦੀ ਰਾਜਨੀਤੀ ਵਿੱਚ ਵੱਡੀ ਪਹਿਚਾਣ ਨੰਦੀਗ੍ਰਾਮ ਵਿੱਚ ਜ਼ਮੀਨੀ ਅੰਦੋਲਨ ਤੋਂ ਮਿਲੀ ।
ਦੱਸ ਦੇਈਏ ਕਿ TMC ਮੁਖੀ ਅਤੇ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਭਾਜਪਾ ‘ਤੇ ਦੋਸ਼ ਲਗਾਇਆ ਸੀ ਕਿ UP ਤੋਂ ਗੁੰਡੇ ਲਿਆਂਦੇ ਜਾ ਰਹੇ ਹਨ । ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਯੂਪੀ ਤੋਂ ਗੁੰਡਿਆਂ ਨੂੰ ਲਿਆ ਰਹੀ ਹੈ। ਮਿਦਨਾਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦਿਆਂ ਮਮਤਾ ਨੇ ਕਿਹਾ ਕਿ ਯੂਪੀ ਦੇ ਗੁੰਡੇ ਮਿਦਨਾਪੁਰ ਵਿੱਚ ਘੁਸਪੈਠ ਕਰ ਰਹੇ ਹਨ।
ਇਹ ਵੀ ਦੇਖੋ: ਜਲੰਧਰ ਬਾਈਪਾਸ ਜਿੱਥੇ ਹਜ਼ਾਰਾ ਦੀ ਗਿਣਤੀ ਵਿੱਚ ਰੋਜ਼ਾਨਾ ਬੱਸਾਂ ਨਿਕਲਦੀਆਂ,ਦੇਖੋ ਕਿਵੇਂ ਪਿਆ ਸੁਨਸਾਨ