DGCA ਵੱਲੋਂ ਘਰੇਲੂ ਏਅਰਲਾਈਨ Air India ਖਿਲਾਫ ਸਖਤ ਕਦਮ ਚੁੱਕਿਆ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਏਅਰਲਾਈਨ ‘ਤੇ 1.10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਏਅਰ ਇੰਡੀਆ ਨੂੰ ਕੁਝ ਲੰਬੀ ਦੂਰੀ ਵਾਲੇ ਰੂਟਾਂ ‘ਤੇ ਚੱਲਣ ਵਾਲੀਆਂ ਉਡਾਣਾਂ ‘ਚ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਸੁਰੱਖਿਆ ਸਬੰਧੀ ਉਲੰਘਣਾ ਕਾਰਨ ਏਅਰਲਾਈਨ ‘ਤੇ ਲਗਾਇਆ ਗਿਆ ਹੈ।
ਰੈਗੂਲੇਟਰ ਨੇ ਏਅਰਲਾਈਨ ਕਰਮਚਾਰੀ ਤੋਂ ਸੁਰੱਖਿਆ ਰਿਪੋਰਟ ਮਿਲਣ ਤੋਂ ਬਾਅਦ ਜਾਂਚ ਕੀਤੀ ਹੈ। ਪਤਾ ਲੱਗਾ ਹੈ ਕਿ ਲੰਬੀ ਦੂਰੀ ਦੇ ਮਹੱਤਵਪੂਰਨ ਰੂਟਾਂ ‘ਤੇ ਏਅਰ ਇੰਡੀਆ ਦੁਆਰਾ ਸੰਚਾਲਿਤ ਉਡਾਣਾਂ ‘ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ : ਰੂਸੀ ਮਿਲਟਰੀ ਪਲੇਨ ਕ੍ਰੈਸ਼ ‘ਚ 65 ਦੀ ਮੌ.ਤ, ਮਾਰੇ ਗਏ ਲੋਕ ਯੂਕਰੇਨੀ ਕੈਦੀ ਸਨ, ਹਾਦਸੇ ਦੀ ਵਜ੍ਹਾ ਸਾਫ ਨਹੀਂ
ਡੀਜੀਸੀਏ ਨੇ ਕਿਹਾ ਕਿ ਜਾਂਚ ਵਿੱਚ ਏਅਰਲਾਈਨ ਦੁਆਰਾ ਪਾਲਣਾ ਨਾ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਇਸ ਤੋਂ ਬਾਅਦ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਸੁਰੱਖਿਆ ਰਿਪੋਰਟ ਏਅਰ ਇੰਡੀਆ ਦੁਆਰਾ ਸੰਚਾਲਿਤ ਲੀਜ਼ ‘ਤੇ ਲਏ ਜਹਾਜ਼ਾਂ ਨਾਲ ਸਬੰਧਤ ਹੈ। ਡੀਜੀਸੀਏ ਨੇ ਕਿਹਾ ਕਿ ਲੀਜ਼ ‘ਤੇ ਦਿੱਤੇ ਗਏ ਜਹਾਜ਼ਾਂ ਦਾ ਸੰਚਾਲਨ ਰੈਗੂਲੇਟਰੀ/ਓਈਐਮ ਪ੍ਰਦਰਸ਼ਨ ਸੀਮਾਵਾਂ ਦੇ ਅਨੁਸਾਰ ਨਹੀਂ ਸੀ, ਇਸ ਲਈ ਡੀਜੀਸੀਏ ਨੇ ਲਾਗੂ ਕਰਨ ਵਾਲੀ ਕਾਰਵਾਈ ਕੀਤੀ ਅਤੇ ਏਅਰ ਇੰਡੀਆ ‘ਤੇ 1.10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ।
ਵੀਡੀਓ ਲਈ ਕਲਿੱਕ ਕਰੋ –