discuss cbses 10th 12th board examinations: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਸੀਬੀਐੱਸੀ ਸਟੂਡੈਂਟਸ ਲਈ ਵੱਡਾ ਅਤੇ ਜ਼ਰੂਰੀ ਫੈਸਲਾ ਕੀਤਾ।4 ਮਈ ਤੋਂ ਸ਼ੁਰੂ ਹੋਣ ਵਾਲੀ 10ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਅਤੇ 12ਵੀਂ ਦੀ ਪ੍ਰੀਖਿਆ ਅਜੇ ਟਾਲ ਦਿੱਤੀ ਗਈ ਹੈ।ਇਸ ‘ਤੇ ਸਰਕਾਰ 1 ਜੂਨ ਨੂੰ ਫੈਸਲਾ ਕਰੇਗੀ।4 ਮਈ ਤੋਂ 14 ਜੂਨ ਤੱਕ ਚੱਲਣ ਵਾਲੀ 12ਵੀਂ ਬੋਰਡ ਦੀ ਪ੍ਰੀਖਿਆ ਅਜੇ ਟਾਲੀ ਗਈ ਹੈ।ਇਹ ਪ੍ਰੀਖਿਆ ਇਸਤੋਂ ਬਾਅਦ ਹੋਵੇਗੀ।ਬੋਰਡ 1 ਜੂਨ ਨੂੰ ਹਾਲਾਤ ਦੀ ਸਮੀਖਿਆ ਕਰੇਗਾ।
ਉਦੋਂ ਫੈਸਲਾ ਕੀਤਾ ਜਾਵੇਗਾ।ਜੇਕਰ ਪ੍ਰੀਖਿਆ ਹੁੰਦੀ ਹੈ ਤਾਂ ਘੱਟ ਤੋਂ ਘੱਟ 15 ਦਿਨ ਪਹਿਲਾਂ ਵਿਦਿਆਰੀਆਂ ਨੂੰ ਇਸ ਬਾਰੇ ਦੱਸਿਆ ਜਾਵੇਗਾ।10ਵੀਂ ਵਿਦਿਆਰਥੀਆਂ ਇਨ੍ਹਾਂ ਦੀ ਪ੍ਰੀਖਿਆ 4 ਮਈ ਤੋਂ 14 ਜੂਨ ਤੱਕ ਹੋਣੀ ਸੀ।ਇਹ ਰੱਦ ਭਾਵ ਕੈਂਸਿਲ ਕਰ ਦਿੱਤੀਆਂ ਗਈਆਂ ਹਨ।ਭਾਵ ਇਸ ਸਾਲ ਇਨ੍ਹਾਂ ਦੀ ਪ੍ਰੀਖਿਆ ਨਹੀਂ ਹੋਵੇਗੀ।ਸਾਰੇ ਸਟੂਡੈਂਟਸ ਅਗਲੀ ਜਮਾਤ ‘ਚ ਪ੍ਰਮੋਟ ਕੀਤੇ ਜਾਣਗੇ, ਪਰ ਰਿਜ਼ਲਰ ਦੇ ਨਾਲ।ਇਸ ਰਿਜ਼ਲਟ ਦਾ ਆਧਾਰ ਕੀ ਹੋਵੇਗਾ, ਸੀਬੀਐੱਸਈ ਇਹ ਤੈਅ ਕਰੇਗਾ।ਜੇਕਰ ਕੋਈ ਵਿਦਿਆਰਥੀ ਬੋਰਡ ਵਲੋਂ ਦਿੱਤੇ ਗਏ ਨੰਬਰਾਂ ਨਾਲ ਸੰਤੁਸ਼ਟ ਨਹੀਂ ਹੋਵੇਗਾ ਤਾਂ ਉਹ ਪ੍ਰੀਖਿਆ ‘ਚ ਸ਼ਾਮਲ ਹੋ ਸਕਦਾ ਹੈ।ਪਰ ਇਹ ਪ੍ਰੀਖਿਆ ਉਦੋਂ ਹੋਵੇਗੀ ਜਦੋਂ ਇਸਦੇ ਲਈ ਦੇਸ਼ ‘ਚ ਹਾਲਾਤ ਸਧਾਰਨ ਹੋਣਗੇ।
ਸਿੱਖਿਆ ਮੰਤਰਾਲੇ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ 12 ਵੀਂ ਦੀ ਆਨ ਲਾਈਨ ਪ੍ਰੀਖਿਆ ਛੋਟੇ ਨੋਟਿਸ ‘ਤੇ ਸੰਭਵ ਨਹੀਂ ਹੈ। ਕਿੰਨੀ ਜਲਦੀ ਵਿਦਿਆਰਥੀ ਆਪਣੇ ਆਪ ਨੂੰ ਆਨ ਲਾਈਨ ਪੈਟਰਨ ਲਈ ਤਿਆਰ ਕਰਨਗੇ? ਅਜਿਹੀ ਸਥਿਤੀ ਵਿੱਚ, ਇਮਤਿਹਾਨ ਆਨਲਾਈਨ ਪ੍ਰਾਪਤ ਕਰਨ ਅਤੇ ਉਹਨਾਂ ਨੂੰ ਰੱਦ ਕਰਨ ਵਰਗੇ ਵਿਕਲਪ ਸੰਭਵ ਨਹੀਂ ਹਨ। ਇਹ ਫ਼ੈਸਲੇ ਬੁੱਧਵਾਰ ਦੁਪਹਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਦੀ ਇਕ ਘੰਟੇ ਦੀ ਬੈਠਕ ਵਿਚ ਲਏ ਗਏ। ਇਸ ਤੋਂ ਪਹਿਲਾਂ ਕਈ ਨੇਤਾਵਾਂ ਅਤੇ ਰਾਜ ਸਰਕਾਰਾਂ ਨੇ ਸੀਬੀਐਸਈ ਦੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਸੀ।ਦੱਸਿਆ ਜਾ ਰਿਹਾ ਹੈ ਕਿ ਬੈਠਕ ਵਿਚ ਅਧਿਕਾਰੀਆਂ ਨੇ ਸੁਝਾਅ ਦਿੱਤਾ ਕਿ 12 ਵੀਂ ਅਤੇ 10 ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਣ। ਪਰ ਸਾਰਿਆਂ ਦੇ ਸੁਝਾਅ ਸੁਣਨ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਪਹਿਲਾਂ ਹੀ ਕੋਰੋਨਾ ਵਿੱਚ ਬਹੁਤ ਨੁਕਸਾਨ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ।ਅਜਿਹੀ ਸਥਿਤੀ ਵਿੱਚ, 10 ਵੀਂ ਦੀ ਪ੍ਰੀਖਿਆ ਰੱਦ ਕੀਤੀ ਜਾਣੀ ਚਾਹੀਦੀ ਹੈ ਅਤੇ 12 ਵੀਂ ਦੀ ਪ੍ਰੀਖਿਆ ਮੁਲਤਵੀ ਕੀਤੀ ਜਾਣੀ ਚਾਹੀਦੀ ਹੈ।
ਦਰਬਾਰ ਸਾਹਿਬ ਆ ਕੇ ਮਾਫ਼ੀ ਮੰਗ ਕੇ ਗਈ ਸੀ ਔਰੰਗਜ਼ੇਬ ਦੀ ਆਖਰੀ ਨੂੰਹ, ਘੁੱਗੀ ਦੀਆਂ ਗੱਲਾਂ ਸੁਣ ਗੂੰਜਿਆ ਪੰਡਾਲ