doctors day pm narendra modi speech: ਡਾਕਟਰਸ ਡੇਅ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੇਸ਼ਭਰ ਦੇ ਡਾਕਟਰਾਂ ਨੂੰ ਸੰਬੋਧਿਤ ਕੀਤਾ।ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੌਰਾਨ ਸਾਡੇ ਡਾਕਟਰਾਂ ਨੇ ਜਿਸ ਤਰ੍ਹਾਂ ਨਾਲ ਦੇਸ਼ ਦੀ ਸੇਵਾ ਕੀਤੀ ਹੈ, ਉਹ ਆਪਣੇ ਆਪ ‘ਚ ਇੱਕ ਪ੍ਰੇਰਣਾ ਹੈ, ਮੈਂ 130 ਕਰੋੜ ਭਾਰਤੀਆਂ ਦੇ ਸਾਰੇ ਡਾਕਟਰਾਂ ਦਾ ਧੰਨਵਾਦ ਕਰਦਾ ਹਾਂ, ਡਾਕਟਰਾਂ ਨੂੰ ਈਸ਼ਵਰ ਦਾ ਦੂਜਾ ਰੂਪ ਕਿਹਾ ਜਾਂਦਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਕੋਵਿਡ ਦੇ ਵਿਰੁੱਧ ਇੱਕ ਵੱਡੀ ਲੜਾਈ ਲੜ ਰਿਹਾ ਹੈ, ਡਾਕਟਰਾਂ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ।
ਕਈ ਡਾਕਟਰਾਂ ਨੇ ਆਪਣੇ ਅਣਥੱਕ ਯਤਨਾਂ ਨਾਲ ਆਪਣਾ ਬਲੀਦਾਨ ਦਿੱਤਾ ਹੈ, ਮੈਂ ਉਨਾਂ੍ਹ ਸਾਰੀਆਂ ਆਤਮਾਵਾਂ ਨੂੰ ਸਰਧਾਂਜਲੀ ਅਰਪਿਤ ਕਰਦਾ ਹਾਂ, ਸਾਡੀਆਂ ਸਰਕਾਰਾਂ ਨੇ ਸਿਹਤ ਸੇਵਾ ਨੂੰ ਸਰਵਉੱਚ ਪਹਿਲਤਾ ਦਿੱਤੀ ਹੈ।ਆਪਣੀ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਦੇ ਹੋਏ ਪੀਅੇੱਮ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਅਸੀਂ ਆਪਣੇ ਸਿਹਤ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਲਈ 15,000 ਕਰੋੜ ਰੁਪਏ ਵੰਡੇ ਗਏ ਸਨ, ਇਸ ਸਾਲ ਸਿਹਤ ਸੇਵਾ ਲਈ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਵੰਡਿਆ ਹੈ।
ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨੇ ਸਾਧਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇੰਨੇ ਦਹਾਕਿਆਂ ‘ਚ ਜਿਸ ਤਰ੍ਹਾਂ ਦਾ ਮੈਡੀਕਲ ਇੰਫ੍ਰਾਸਟਕਚਰ ਦੇਸ਼ ‘ਚ ਤਿਆਰ ਹੋਇਆ ਸੀ, ਉਸ ਤੋਂ ਤੁਸੀਂ ਭਲੀਭਾਂਤੀ ਜਾਣੂ ਹੋ।ਪਹਿਲੇ ਸਮੇਂ ‘ਚ ਮੈਡੀਕਲ ਇੰਫ੍ਰਾਸਟਕਚਰ ਨੂੰ ਕਿਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਸੀ, ਉਸ ਤੋਂ ਤੁਸੀਂ ਜਾਣੂ ਹੋ, ਸਾਡੀਆਂ ਸਰਕਾਰਾਂ ਦਾ ਫੋਕਸ ਮੈਡੀਕਲ ਇੰਫ੍ਰਾਸਟਕਚਰ ‘ਤੇ ਹੈ।
ਨਹੀਂ ਸੁਧਰੇ ਲੋਕ ਤਾਂ ਦੂਜੀ ਲਹਿਰ ਹੀ ਤੀਜੀ ਲਹਿਰ ਬਣ ਕੇ ਕਹਿਰ ਬਰਸਾਏਗੀ: ਮਾਹਿਰ
ਮੋਦੀ ਨੇ ਕਿਹਾ ਕਿ ਜਿੰਨੀ ਗਿਣਤੀ ‘ਚ ਮਰੀਜ਼ਾਂ ਦੀ ਸੇਵਾ ਅਤੇ ਦੇਖਭਾਲ ਕਰ ਰਹੇ ਹਨ, ਉਸਦੇ ਹਿਸਾਬ ਨਾਲ ਤੁਸੀਂ ਪਹਿਲਾਂ ਹੀ ਦੁਨੀਆ ‘ਚ ਸਭ ਤੋਂ ਅੱਗੇ ਹੋ, ਇਹ ਸਮੇਂ ਇਹ ਵੀ ਨਿਸ਼ਚਿਤ ਕਰਨ ਦਾ ਹੈ ਕਿ ਤੁਹਾਡੇ ਕੰਮ ਦਾ, ਤੁਹਾਡੀ ਸਾਇੰਟਿਫਿਕ ਸਟੱਡੀਜ਼ ਦਾ ਦੁਨੀਆ ਸੰਗਿਆਨ ਲਵੇ ਅਤੇ ਆਉਣ ਵਾਲੀ ਪੀੜੀ ਨੂੰ ਉਸਦਾ ਲਾਭ ਵੀ ਮਿਲੇ।