doctors strike hindu rao hospital jantar mantar: ਕੋਰੋਨਾ ਦੇ ਦੌਰ ‘ਚ ਹਰ ਕਿਸੇ ਨੇ ਧਰਤੀ ਦੇ ਭਗਵਾਨ ਕਹੇ ਜਾਣ ਵਾਲੇ ਡਾਕਟਰਾਂ ਦੇ ਸਮਰਪਣ ਅਤੇ ਕੰਮ ਦੀ ਸ਼ਲਾਘਾ ਕੀਤੀ।ਪਰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਉਹੀ ਭਗਵਾਨ ਧਰਨਾ ਦੇਣ ਲਈ ਮਜ਼ਬੂਰ ਹਨ।ਦਿੱਲੀ ਦੇ ਹਿੰਦੂਰਾਵ ਹਸਪਤਾਲ ਅਤੇ ਕਸਤੂਰਬਾ ਹਸਪਤਾਲ ਦੇ ਡਾਕਟਰ ਬਕਾਇਆ ਵੇਤਨ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਹਨ।ਡਾਕਟਰਾਂ ਦਾ ਧਰਨਾ 22 ਅਕਤੂਬਰ ਤੋਂ ਜਾਰੀ ਹੈ।
ਏ.ਐੱਨ.ਆਈ ਮੁਤਾਬਕ ਧਰਨੇ ‘ਤੇ ਬੈਠੇ ਇੱਕ ਡਾਕਟਰ ਨੇ ਕਿਹਾ ਹੈ ਕਿ ਪਹਿਲਾਂ ਅਸੀਂ ਮੇਅਰ ਨੂੰ ਸ਼ਿਕਾਇਤ ਕੀਤੀ ਸੀ।ਡਾਕਟਰਾਂ ਮੁਤਾਬਕ ਉਦੋਂ ਮੇਅਰ ਨੇ ਦੱਸਿਆ ਸੀ ਕਿ ਉਤਰੀ ਦਿੱਲੀ ਨਗਰ ਨਿਗਮ ਦੇ ਕੋਲ ਪੂੈਸਾ ਨਹੀਂ ਹੈ।ਹੁਣ ਚਾਰ ਮਹੀਨੇ ਹੋ ਗਏ ਹਨ।ਮਹੱਤਵਪੂਰਨ ਹੈ ਕਿ ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ ਨੂੰ ਪਿਛਲੇ ਚਾਰ ਮਹਨਿਆਂ ਤੋਂ ਤਨਖਾਹ ਨਹੀਂ ਮਿਲੀ।ਡਾਕਟਰਾਂ ਦਾ ਕਹਿਣਾ ਹੈ ਕਿ ਉੁਨ੍ਹਾਂ ਕੋਲ ਧਰਨਾ ਤੋਂ ਇਲਾਵਾ ਹੋਰ ਕੋਈ ਬਦਲਾਅ ਨਹੀਂ ਹੈ।ਦੱਸਣਯੋਗ ਹੈ ਕਿ ਡਾਕਟਰਾਂ ਨੇ ਹੜਤਾਲ ਦਾ ਨੋਟਿਸ ਪਹਿਲਾਂ ਹੀ ਦੇ ਦਿੱਤਾ ਸੀ।ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਹਿੰਦੁਰਾਵ ਹਸਪਤਾਲ ਨੂੰ ਨਾਨ ਕੋਵਿਡ ਹਸਪਤਾਲ ਘੋਸ਼ਿਤ ਕਰ ਦਿੱਤਾ ਸੀ।
.