ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖਰਗੋਨ ਵਿਚ ਜਨ ਆਸ਼ੀਰਵਾਦ ਯਾਤਰਾ ਦੌਰਾਨ ਮਹਿਲਾਵਾਂ ਲਈ ਇਕ ਵੱਡੇ ਤੋਹਫੇ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਸਿਰਫ ਉਜਵਲ ਯੋਜਨਾ ਵਾਲਿਆਂ ਨੂੰ ਹੀ ਨਹੀਂ, ਗੈਰ-ਉਜਵਲ ਯੋਜਨਾ ਵਾਲਿਆਂ ਨੂੰ ਵੀ ਹਮੇਸ਼ਾ 450 ਰੁਪਏ ਵਿਚ ਘਰੇਲੂ ਗੈਸ ਸਿਲੰਡਰ ਮਿਲੇਗਾ। ਇਸ ਲਈ ਉਹ ਸੂਚੀ ਤਿਆਰ ਕਰਵਾ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਤੋਂ ਪਹਿਲਾਂ ਸਾਉਣ ਦੇ ਮਹੀਨੇ ਵਿਚ ਗੈਸ ਸਿਲੰਡਰ ਲੈਣ ਵਾਲੇ ਭੈਣਾਂ ਨੂੰ 450 ਰੁਪਏ ਵਿਚ ਦੇਣ ਦਾ ਵਾਅਦਾ ਕੀਤਾ।ਸੂਬੇ ਦੀਆਂ ਔਰਤਾਂ ਲਈਸੂਬੇ ਵਿਚ ਲਾਡਲੀ ਬਹਿਨ ਯੋਜਨਾ ਸ਼ੁਰੂ ਕੀਤੀ ਗਈ ਤੇ ਇਸ ਦੇ ਬਾਅਦ ਸਾਉਣ ਦੇ ਮਹੀਨੇ ਵਿਚ ਮਹਿਲਾਵਾਂ ਨੂੰ ਗੈਸ ਸਿਲੰਡਰ ਵੀ ਸਿਰਫ 450 ਰੁਪਏ ਵਿਚ ਦਿੱਤਾ ਗਿਆ। ਸਾਉਣ ਦੇ ਮਹੀਨੇ ਵਿਚ 450 ਦੇ ਗੈਸ ਸਿਲੰਡਰ ਦੀ ਸਹੂਲਤ ਹੁਣ ਵਧਾ ਕੇ ਹਮੇਸ਼ਾ ਲਈ ਕਰ ਦਿੱਤੀ ਗਈ ਹੈ। ਹਾਲਾਂਕਿ ਸਸਤੀਆਂ ਦਰਾਂ ‘ਤੇ ਗੈਸ ਸਿਲੰਡਰ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਹੁਣ ਲੜਕੇ ਵੀ ਕਰ ਸਕਣਗੇ ਪ੍ਰਾਈਵੇਟ ‘ਚ MA ਅਤੇ BA ਕੋਰਸ
ਦੱਸ ਦੇਈਏ ਕਿ ਮੱਧਪ੍ਰਦੇਸ਼ ਵਿਚ ਕਾਂਗਰਸ ਨੇ ਆਪਣੇ ਚੁਣਾਵੀ ਘੋਸ਼ਣਾਪੱਤਰ ਵਿਚ ਸੂਬੇ ਦੀਆਂ ਔਰਤਾਂ ਨੂੰ 500 ਰੁਪਏ ਵਿਚ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ। ਅਜਿਹੇ ਵਿਚ ਚੋਣਾਂ ਤੋਂ ਪਹਿਲਾਂ ਹੀ ਸੀਐੱਮ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਦੇ ਇਸ ਐਲਾਨ ‘ਤੇ ਆਪਣਾ ਕਬਜ਼ਾ ਜਮਾ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: