donkey milk dairy set up haryanas benefits price donkeys milk : ਹੁਣ ਤੱਕ ਭਾਰਤ ਵਾਸੀਆਂ ਨੇ ਸਿਰਫ ਮੱਝ,ਗਾਂ,ਬੱਕਰੀ ਦੇ ਦੁੱਧ ਬਾਰੇ ਸੁਣਿਆ ਹੋਵੇਗਾ।ਪਰ ਗਧੀ ਦੇ ਦੁੱਧ ਬਾਰੇ ਕਿਸੇ ਨਹੀਂ ਸੁਣਿਆ।ਹੁਣ ਭਾਰਤ ਦੇ ਹਰਿਆਣਾ ਸੂਬੇ ‘ਚ ਗਧੀ ਦੇ ਦੁੱਧ ਦਾ ਉਤਪਾਦ ਕੀਤਾ ਜਾਵੇਗਾ।ਤੁਸੀਂ ਪਹਿਲੀ ਵਾਰ ਗਧੀ ਦੇ ਦੁੱਧ ਬਾਰੇ ਸੁਣਿਆ ਹੋਵੇਗਾ।ਦੱਸਣਯੋਗ ਹੈ ਕਿ ਹੁਣ ਇਹ ਤੁਹਾਨੂੰ ਆਮ ਤੌਰ ‘ਤੇ ਸੁਣਨ ਨੂੰ ਮਿਲ ਸਕਦਾ ਹੈ ਕਿਉਂਕਿ ਹਰਿਆਣਾ ਦੇ ਹਿਸਾਰ ‘ਚ ਗਧੀਆਂ ਦੇ ਦੁੱਧ ਲਈ ਡੇਅਰੀ ਸਥਾਪਤ ਕੀਤੀ ਜਾ ਰਹੀ ਹੈ।ਇੰਡੀਅਨ ਹਾਰਸ ਰਿਸਰਚ ਸੈਂਟਰ(ਐੱਨ.ਆਰ.ਸੀ.ਈ.)ਨੇ ਪੂਰੀ ਤਿਆਰੀ ਕਰ ਲਈ ਹੈ।ਐੱਨ.ਆਰ.ਸੀ.ਈ.ਹਲਾਰੀ ਨਸਲ ਦੀ ਗਧੀ ਦੀ ਡੇਅਰੀ ਸਥਾਪਤ ਕਰੇਗੀ।
ਇਸ ਯੋਜਨਾ ਨੂੰ ਸ਼ੂਰੂ ਕਰਨ ਲਈ 10 ਗਧੀਆਂ ਨੂੰ ਪਹਿਲਾਂ ਹੀ ਆਰਡਰ ਕਰ ਲਿਆ ਗਿਆ ਹੈ।ਦੱਸਣਯੋਗ ਹੈ ਕਿ ਉਨ੍ਹਾਂ ਦਾ ਪ੍ਰਜਣਨ ਐੱਨ.ਆਰ.ਸੀ.ਈ.ਵਲੋਂ ਕੀਤਾ ਜਾ ਰਿਹਾ ਹੈ।ਗਧੀ ਦਾ ਦੁੱਧ ‘ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱੱਤ ਪਾਏ ਜਾਂਦੇ ਹਨ।ਜੋ ਕਿ ਮਨੁੱਖੀ ਸਰੀਰ ਲਈ ਬਹੁਤ ਲਾਭਦਾਇਕ ਹਨ।ਗਧੀ ਦਾ ਦੁੱਧ ਮਨੁੱਖੀ ਸਰੀਰ ਲਈ ਚੰਗਾ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲਾ ਸਾਬਤ ਹੁੰਦਾ ਹੈ।ਹਲਾਰੀ ਨਸਲ ਦੀ ਗਧੀ ਗੁਜਰਾਤ’ਚ ਪਾਈ ਜਾਂਦੀ ਹੈ ਅਤੇ ਇਸ ਦੀ ਵਰਤੋਂ ਸਿਹਤ ਤੇ ਸੁੰਦਰਤਾ ਉਤਪਾਦਾਂ ਲਈ ਬਹੁਤ ਢੁਕਵੀਂ ਮੰਨੀਂ ਜਾਂਦੀ ਹੈ।ਗਧੀ ਦਾ ਦੁੱਧ ਦਵਾਈਆਂ ਬਣਾਉਣ ਲਾਈ ਇੱਕ ਰਾਮਬਾਣ ਵਜੋਂ ਸਿੱਧ ਹੋਈ ਹੈ,ਦਵਾਈਆਂ ਲਈ ਕਈ ਮਹੱਤਵਪੂਰਨ ਤੱਤ ਪਾਏ ਜਾਂਦੇ ਹਨ।ਮਾਹਰਾਂ ਦਾ ਕਹਿਣਾ ਹੈ ਕਿ ਗਧੀ ਦਾ ਦੁੱਧ ਕੈਂਸਰ,ਐਲਰਜੀ,ਮੋਟਾਪੇ ਨਾਲ ਲੜਨ ‘ਚ ਸਹਾਇਤਾ ਕਰਦਾ ਹੈ।ਆਮ ਤੌਰ ‘ਤੇ ਬੱਚੇ ਗਾਂ,ਮੱਝ ਦੇ ਦੁੱਧ’ਚ ਐਲਰਜੀ ਦੀ ਸ਼ਿਕਾਇਤ ਕਰਦੇ ਹਨ।ਜਾਣਕਾਰੀ ਮੁਤਾਬਕ ਗਧੀ ਦੇ ਦੁੱਧ ‘ਚ ਅਜਿਹਾ ਕੁਝ ਨਹੀਂ ਪਾਇਆ ਜਾਂਦਾ।ਗਧੀ ਦਾ ਦੁੱਧ ਬੱਚਿਆਂ ਲਈ ਬਹੁਤ ਹੀ ਸਾਰਥਕ ਮੰਨਿਆ ਜਾਂਦਾ ਹੈ ਕਿਉਂਕਿ ਗਧੀ ਦਾ ਦੁੱਧ ਪੀਣ ਨਾਲ ਐਲਰਜੀ ਜਾਂ ਕੋਈ ਵਾਇਰਸ ਨਹੀਂ ਹੁੰਦਾ।ਇਸ’ਚ ਬਹੁਤ ਸਾਰੇ ਐਂਟੀ-ਆਕਸੀਡੈਂਟ ਅਤੇ ਐਂਟੀ-ਏਜਿੰਗ ਤੱਤ ਪਾਏ ਜਾਂਦੇ ਹਨ।ਜਾਣਕਾਰੀ ਮੁਤਾਬਕ ਹਲਾਰੀ ਨਸਲ ਦੀ ਗਧੀ ਦੇ ਇੱਕ ਲੀਟਰ ਦੁੱਧ ਦੀ ਕੀਮਤ 7 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।