door step ration delivery yojana: ਰਾਜਧਾਨੀ ਦਿੱਲੀ ‘ਚ ਰਾਸ਼ਨ ਦੀ ਡੋਰ ਸਟੇੈਪ ਡਿਲੀਵਰੀ ਦੇ ਮਾਮਲੇ ਨੂੰ ਲੈ ਕੇ ਕੇਂਦਰ ਅਤੇ ਸੂਬੇ ਦੌਰਾਨ ਤਕਰਾਰ ਹੁਣ ਅੰਜਾਮ ਤੱਕ ਪਹੁੰਚ ਗਈ ਹੈ।ਕੇਂਦਰ ਸਰਕਾਰ ਵਲੋਂ ‘ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ, ‘ਤੇ ਰੋਕ ਲਗਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫੈਸਲਾ ਲਿਆ ਹੈ ਕਿ ਹੁਣ ਅਜਿਹੀ ਕੋਈ ਯੋਜਨਾ ਨਹੀਂ ਰਹੇਗੀ, ਇਸਦਾ ਕੋਈ ਨਾਮ ਨਹੀਂ ਹੋਵੇਗਾ, ਜਨਤਾ ਨੂੰ ਅਜਿਹਾ ਹੀ ਰਾਸ਼ਨ ਪਹੁੰਚਾਇਆ ਜਾਵੇਗਾ।ਦੂਜੇ ਪਾਸੇ ਕੇਜਰੀਵਾਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਹਰ ਸ਼ਰਤ ਮੰਨਣ ਨੂੰ ਤਿਆਰ ਹਨ।ਸ਼ਨੀਵਾਰ ਨੂੰ ਸੀਐੱਮ ਕੇਜਰੀਵਾਲ ਨੇ ਬੈਠਕ ਬੁਲਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੀ ਹਰ ਸ਼ਰਤ ਮੰਨਾਂਗੇ।
ਸੀਐੱਮ ਕੇਜਰੀਵਾਲ ਨੇ ਕਿ ਇਹ 20 ਸਾਲ ਪੁਰਾਣਾ ਸਪਨਾ ਸੀ, ਕਿ ਗਰੀਬਾਂ ਨੂੰ ਸਾਫ ਸੁਥਰਾ ਅਤੇ ਆਸਾਨੀ ਨਾਲ ਰਾਸ਼ਨ ਮਿਲੇ।ਜਦੋਂ ਸੱਤਾ ‘ਚ ਨਹੀਂ ਸਨ, ਤਾਂ ਇਹ ਸੁਪਨਾ ਦੇਖਿਆ ਸੀ।ਰਾਸ਼ਨ ਦੀ ਚੋਰੀ ਕੀਤੀ ਜਾ ਰਹੀ ਸੀ।ਰਾਸ਼ਨ ਮਾਫੀਆ ਪੂਰੀ ਤਰ੍ਹਾਂ ਹਾਵੀ ਸੀ।ਵਿਰੋਧ ਕਰਨ ‘ਤੇ ਰਾਸ਼ਨ ਮਾਫੀਆ ਨੇ ਅਟੈਕ ਕੀਤਾ।ਫਿਰ ਦਿੱਲੀ ‘ਚ ਜਦੋਂ ਸਰਕਾਰ ਬਣ ਗਈ, ਤਾਂ ਫੈਸਲਾ ਲੈਣ ਦਾ ਅਧਿਕਾਰ ਮਿਲ ਗਿਆ।ਇਸ ਤੋਂ ਬਾਅਦ ਇਸ ਯੋਜਨਾ ‘ਤੇ ਵਿਅਕਤੀਗਤ ਰੂਪ ਨਾਲ ਕੰਮ ਕੀਤਾ।ਕਿਸ ਤਰ੍ਹਾਂ ਗਰੀਬਾਂ ਨੂੰ ਰਾਸ਼ਨ ਪਹੁੰਚਾਉਣਾ ਹੈ।ਇਸ ਨੂੰ ਲੈ ਕੇ ਯੋਜਨਾ ਬਣਾਈ ਗਈ।ਚਾਰ ਸਾਲ ਪਹਿਲਾਂ ਇਸ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ।ਰਾਸ਼ਨ ਮਾਫੀਆ ਕਾਫੀ ਤਾਕਤਵਰ ਹੈ।ਇਹ ਕ੍ਰਾਂਤੀਕਾਰੀ ਯੋਜਨਾ ਹੈ।ਰਾਸ਼ਨ ਮਾਫੀਆ ਆਸਾਨੀ ਨਾਲ ਕੰਮ ਨਹੀ ਕਰਨ ਦੇਵੇਗਾ।
ਗਊ ਸੈੱਸ ਲੈਣ ਦੇ ਬਾਵਜੂਦ ਵੀ ਅਵਾਰਾ ਘੁੰਮ ਰਹੀਆਂ ਨੇ ਗਾਵਾਂ, ਲੋਕਾਂ ਦੀ ਜਾਨ ਨਾਲ ਹੋ ਰਿਹਾ ਹੈ ਖਿਲਵਾੜ ।