dr harsh vardhan gave instructions chief ministers: ਦੇਸ਼ ‘ਚ ਫੈਲੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਮੁੱਖ ਮੰਤਰੀਆਂ, ਸੂਬੇ ਦੇ ਸਿਹਤ ਮੰਤਰੀਆਂ ਅਤੇ ਪ੍ਰਮੁੱਖ ਸਕੱਤਰਾਂ ਨਾਲ ਗੱਲ ਕੀਤੀ।ਇਸ ਦੌਰਾਨ ਮਹਾਰਾਸ਼ਟਰ,ਉੱਤਰਾਖੰਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ ਅਤੇ ਗੋਆ ਦੇ ਮੁੱਖ ਮੰਤਰੀਆਂ ਸਮੇਤ ਕਈ ਮੁੱਖ ਸਕੱਤਰ ਵੀ ਮੌਜੂਦ ਰਹੇ।ਡਾ. ਹਰਸ਼ਵਰਧਨ ਨੇ ਜਿਆਦਾ ਸੇਂਸੇਟਿਵ ਵਾਲੇ ਜ਼ਿਲਿਆਂ ‘ਚ ਕੋੋਰੋਨਾ ਦੇ ਉੱਚ ਪਰੀਖਣ ਦੀ ਜਾਂਚ
ਕਰਨ ਦੀ ਸਲਾਹ ਦਿੱਤੀ ਹੈ।ਉਨ੍ਹਾਂ ਕਿਹਾ ਕਿ ਆਰਏਟੀ ਵਲੋਂ ਰੋਗਸੂਚਕ ਨਕਾਰਾਤਮਕ ਦੀ ਲਾਜ਼ਮੀ ਪਰੀਖਣ ਕੀਤਾ ਜਾਵੇ ਅਤੇ ਨਿਗਰਾਨੀ ਲਈ ਖਤਰੇ ਵਾਲੇ ਸਮੂਹਾਂ ਅਤੇ ਕਮਜ਼ੋਰ ਆਬਾਦੀ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਦੱਸਣਯੋਗ ਹੈ ਕਿ ਦੇਸ਼ ‘ਚ ਪਹਿਲਾਂ ਦੀ ਤੁਲਨਾ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਗਿਰਾਵਟ ਆਈ ਹੈ।ਹਾਲਾਂਕਿ, ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ‘ਚ ਰੋਜਾਨਾ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਵਾਧਾ ਦੇਖਿਆ ਜਾ ਰਿਹਾ ਹੈ।ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਸਾਢੇ 6 ਹਜ਼ਾਰ ਦੇ ਉੱਪਰ ਮਾਮਲੇ ਸਾਹਮਣੇ ਆ ਰਹੇ ਹਨ।ਦੂਜੇ ਪਾਸੇ ਦੇਸ਼ ‘ਚ ਕੋਰੋਨਾ ਦੀ ਰਿਕਵਰੀ ਦਰ ‘ਚ ਤੇਜੀ ਦੇਖੀ ਗਈ ਹੈ।ਦੇਸ਼ ਦੇ ਸਾਰੇ ਸੂਬਿਆਂ ‘ਚ ਜਾਂਚ ਦੀਆਂ ਸੁਵਿਧਾਵਾਂ ਵਧਾ ਦਿੱਤੀਆਂ ਗਈਆਂ ਹਨ।
ਇਹ ਵੀ ਦੇਖੋ:ਇਸ ਸ਼ਖਸ ਨੇ Punjab ‘ਚ ਸ਼ੁਰੂ ਕੀਤਾ ਸੀ Food Van ਦਾ Concept, ਅੱਜ Franchiesee ਦੇ ਕੇ ਕਮਾ ਰਿਹਾ ਮੋਟਾ ਮੁਨਾਫਾ