dr harsh vardhan says corona spreading: ਦੇਸ਼ ਭਰ ‘ਚ ਕੋਰੋਨਾ ਦੇ ਵੱਧਦੇ ਮਾਮਲੇ ਸਰਕਾਰ ਅਤੇ ਲੋਕਾਂ ਦੀ ਚਿੰਤਾ ਵਧਾ ਰਹੇ ਹਨ।ਜਿੱਥੇ ਇੱਕ ਪਾਸੇ ਵੈਕਸੀਨੇਸ਼ਨ ਦਾ ਦੌਰ ਜਾਰੀ ਹੈ ਦੂਜੇ ਪਾਸੇ ਕੋਰੋਨਾ ਦੇ ਮਾਮਲੇ ਵੀ ਵੱਧ ਰਹੇ ਹਨ।ਇਸ ਮਾਮਲੇ ‘ਚ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਸਰਕਾਰ ਅਤੇ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਹੈ।ਉਨਾਂ੍ਹ ਨੇ ਕਿਹਾ ਕਿ ਪਰ ਹੁਣ ਅਸੀਂ ਨਾਗਰਿਕਾਂ ਦੇ ਵਿਰੁੱਧ ਸਾਨੂੰ ਕਿਵੇਂ ਲੜਨਾ ਹੈ ਇਹ ਸਿੱਖ ਚੁੱਕੇ ਹਨ।ਹਾਲਾਂਕਿ ਸਾਡੇ ਵਲੋਂ ਕਿਸੇ ਵੀ ਪ੍ਰਕਾਰ ਦੀ ਲਾਪਰਵਾਹੀ ਕੇਸ ਵਧਾ ਸਕਦੀ ਹੈ।ਕੇਂਦਰੀ ਸਿਹਤ ਮੰਤਰੀ ਡਾ. ਹਰਥਵਰਧਨ ਨੇ ਸ਼ਿਕਾਇਤੀ ਤੌਰ ‘ਤੇ ਕਿਹਾ ਕਿ ਕੋਵਿਡ ਤਾਂ ਜਾਣਾ ਚਾਹੁੰਦਾ ਹੈ,
ਪਰ ਸਾਨੂੰ ਇਸ ਨਾਲ ਪਿਆਰ ਹੋ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਲਾਪਰਵਾਹੀ ਦਾ ਹੀ ਨਤੀਜਾ ਹੈ।ਹਰਸ਼ਵਰਧਨ ਨੇ ਕਿਹਾ ਕਿ ਸੋਸ਼ਲ ਗੈਦਰਿੰਗ ਜਿਵੇਂ ਹੀ ਵੱਧ ਰਹੀ ਹੈ ਅਜਿਹੇ ‘ਚ ਕੋਰੋਨਾ ਦਾ ਸੰਕਰਮਣ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ।ਇਸ ‘ਚ ਲੋਕ ਮਾਸਕ ਪਹਿਨਣਾ, ਸੋਸ਼ਲ ਡਿਸਟੈਂਸਿੰਗ ਵਰਗੀਆਂ ਗੱਲਾਂ ਨੂੰ ਅਮਲ ‘ਚ ਨਹੀਂ ਲਿਆ ਰਹੇ ਹਨ।ਡਾ. ਹਰਸ਼ਵਰਧਨ ਨੇ ਕਿਹਾ ਮੈਂ ਜਿੰਮੇਵਾਰੀ ਦੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਦੇਸ਼ ਦੇ ਸਾਰੇ ਸੂਬਿਆਂ ਦੇ ਨਾਲ ਮਿਲ ਕੇ ਈਮਾਨਦਾਰੀ ਨਾਲ ਕੋਰੋਨਾ ਨਾਲ ਲੜਾਈ ਲੜੀ ਹੈ।ਸਾਨੂੰ ਇਸ ਮਾਮਲੇ ‘ਚ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ।ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਕੋਈ ਵੀ ਸਟੇਟ ਇਹ ਨਹੀਂ ਕਹਿ ਸਕਦੀ ਹੈ ਕਿ ਉਨਾਂ੍ਹ ਨੂੰ ਵੈਕਸੀਨ ਨਹੀਂ ਮਿਲੀ।
Ludhiana ਤੋਂ ਕਿਸਾਨਾਂ ਦੀ ਵੱਡੀ Mahapanchayat LIVE, Rajewal ਸਮੇਤ ਪਹੁੰਚੇ ਵੱਡੇ ਕਿਸਾਨ ਆਗੂ ਤੇ ਨਾਮੀ ਕਲਾਕਾਰ