Dr harsh vardhan statement : ਦੇਸ਼ ਵਿੱਚ ਕੋਰੋਨਾ ਵੈਕਸੀਨ ਦਾ ਡਰਾਈ ਰਨ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਦੇ 116 ਜ਼ਿਲ੍ਹਿਆਂ ਦੇ 259 ਕੇਂਦਰਾਂ ‘ਤੇ ਵੈਕਸੀਨ ਦਾ ਡਰਾਈ ਰਨ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ ਤਿੰਨ ਕੇਂਦਰਾਂ ‘ਤੇ ਡਰਾਈ ਰਨ ਚੱਲ ਰਿਹਾ ਹੈ। ਇੱਥੇ ਜੀਟੀਬੀ ਹਸਪਤਾਲ ਜਾਂ ਕੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਡਰਾਈ ਰਨ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸਾਡੀ ਵੈਕਸੀਨ ਦੀ ਰਿਕਵਰੀ ਰੇਟ ਵਿਸ਼ਵ ਵਿੱਚ ਸਭ ਤੋਂ ਵਧੀਆ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਸ਼ੁੱਕਰਵਾਰ ਨੂੰ ਹੀ, ਕੇਂਦਰ ਸਰਕਾਰ ਨੇ ਸੀਰਮ ਇੰਸਟੀਟਿਊਟ ਦੀ ਵੈਕਸੀਨ ਦੇ ਕੋਵੀਸ਼ਿਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ ਵਰਧਨ ਨੇ ਕਿਹਾ ਕਿ ਕੋਰੋਨਾ ਟੀਕਾ ਪੂਰੇ ਦੇਸ਼ ਦੇ ਲੋਕਾਂ ਨੂੰ ਮੁਫਤ ਵਿੱਚ ਦਿੱਤਾ ਜਾਵੇਗਾ। ਪਰ ਕੁੱਝ ਸਮੇਂ ਬਾਅਦ, ਹੁਣ ਟਵੀਟ ਕਰ ਸਪੱਸ਼ਟੀਕਰਨ ਦਿੱਤਾ ਹੈ। ਸਿਹਤ ਮੰਤਰੀ ਨੇ ਹੁਣ ਕਿਹਾ ਹੈ ਕਿ ਦੇਸ਼ ਦੇ ਸਿਰਫ ਤਿੰਨ ਕਰੋੜ ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਵਰਕਰਾਂ ਨੂੰ ਮੁਫਤ ਟੀਕਾ ਦਿੱਤਾ ਜਾਵੇਗਾ।
ਡਾ: ਹਰਸ਼ਵਰਧਨ ਨੇ ਟਵੀਟ ਕਰ ਕਿਹਾ, “ਮੁਫਤ ਟੀਕਾ ਸਿਰਫ ਉਨ੍ਹਾਂ ਨੂੰ ਦਿੱਤਾ ਜਾਵੇਗਾ ਜੋ ਸਿਹਤ ਕਰਮਚਾਰੀ ਅਤੇ ਫਰੰਟ ਲਾਈਨ ਵਰਕਰ ਹਨ। ਅਜਿਹੇ ਲੋਕਾਂ ਦੀ ਗਿਣਤੀ ਤਿੰਨ ਕਰੋੜ ਦੇ ਆਸ ਪਾਸ ਹੈ। ਦੂਸਰੇ ਲੋਕਾਂ ਨੂੰ ਇਹ ਟੀਕਾ ਕਿਵੇਂ ਮਿਲੇਗਾ ਇਸ ਬਾਰੇ ਜੁਲਾਈ ਮਹੀਨੇ ਵਿੱਚ ਫੈਸਲਾ ਲਿਆ ਜਾਵੇਗਾ।” ਇਸ ਤੋਂ ਪਹਿਲਾਂ ਡਾਕਟਰ ਹਰਸ਼ਵਰਧਨ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਜਿਵੇਂ ਹੀ ਦਿੱਲੀ ਵਿੱਚ ਕੋਰੋਨਾ ਟੀਕਾ ਮੁਫਤ ਹੋਵੇਗਾ, ਕੀ ਇਹ ਓਦਾਂ ਹੀ ਸਾਰੇ ਰਾਜਾਂ ਵਿੱਚ ਵੀ ਮੁਫਤ ਹੋਵੇਗਾ? ਇਸ ਸਵਾਲ ਦੇ ਜਵਾਬ ‘ਚ, ਉਨ੍ਹਾਂ ਨੇ ਕਿਹਾ ਸੀ, “ਕੋਰੋਨਾ ਟੀਕਾ ਸਿਰਫ ਦਿੱਲੀ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਮੁਫਤ ਮਿਲੇਗਾ।”