dr harsh vardhan told these 10 big things: ਦੇਸ਼ ‘ਚ ਕੋਰੋਨਾ ਵਾਇਰਸ ਦੇ ਗ੍ਰਾਫ ਨੇ 1 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।ਹਰ ਕੋਈ ਕੋਰੋਨਾ ਵੈਕਸੀਨ ਦਾ ਇੰਤਜਾਰ ਕਰ ਰਿਹਾ ਹੈ।ਕੋਰੋਨਾ ਮਹਾਂਮਾਰੀ ਦੌਰਾਨ ਹੁਣ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੱਸਿਆ ਹੈ ਕਿ ਜਨਵਰੀ ‘ਚ ਕਿਸੇ ਵੀ ਹਫਤੇ ‘ਚ ਕੋਰੋਨਾ ਵੈਕਸੀਨ ਭਾਰਤੀ ਨਾਗਰਿਕਾਂ ਲਈ ਉਪਲਬਧ ਹੋ ਜਾਵੇਗੀ।ਡਾ. ਹਰਸ਼ਵਰਧਨ ਨੇ ਕੋਰੋਨਾ ਵੈਕਸੀਨ ਦੇ ਆਉਣ ਤੋਂ ਲੈ ਕੇ ਇਸ ਦੇ ਵੰਡਣ ਦੇ ਤਰੀਕਿਆਂ ਦੀ ਵੀ ਜਾਣਕਾਰੀ ਦਿੱਤੀ।ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੱਸਿਆ ਹੈ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ ਹੈ।ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਪਹਿਲਾਂ ਕਿਹੜੇ ਲੋਕਾਂ ਨੂੰ ਦਿੱਤੀ ਜਾਵੇਗੀ।ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਭਾਰਤ ਦੇ ਹਰ ਨਾਗਰਿਕ ਤੱਕ ਕੋਰੋਨਾ ਵੈਕਸੀਨ ਪਹੁੰਚੇ, ਜਿਸ ਨਾਲ ਕੋਰੋਨਾ ਦੀ ਲੜਾਈ ਨੂੰ ਭਾਰਤ ਜਿੱਤ ਸਕੇ।
ਡਾ. ਹਰਸ਼ਵਰਧਨ ਮੁਤਾਬਕ ਭਾਰਤ ਸਰਕਾਰ ਵੈਕਸੀਨ ਦੇ ਮਾਮਲੇ ‘ਚ ਕੋਈ ਜਲਦਬਾਜ਼ੀ ਨਹੀਂ ਦਿਖਾਉਣਾ ਚਾਹੁੰਦੀ ਹੈ।ਜੋ ਵੈਕਸੀਨ ਸਭ ਤੋਂ ਸਹੀ, ਸਟੀਕ ਹੋਵੇਗੀ ਉਸ ਨੂੰ ਪਹਿਲ ਦਿੱਤੀ ਜਾਵੇਗੀ।ਸਰਕਾਰ ਦਾ ਉਦੇਸ਼ ਸਹੀ ਵੈਕਸੀਨ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ।
ਡਾ. ਹਰਸ਼ਵਰਧਨ ਨੇ ਦੱਸਿਆ ਕਿ ਸਭ ਤੋਂ ਪਹਿਲਾਂ 30 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੇ ਜਾਣ ਦਾ ਉਦੇਸ਼ ਤੈਅ ਕੀਤਾ ਗਿਆ ਹੈ।ਇਸ ਲਈ ਹਰ ਸੂਬੇ ਦੀ ਸਰਕਾਰ ਤੋਂ ਲਿਸਟ ਮੰਗੀ ਗਈ ਹੈ।ਜਿਨ੍ਹਾਂ ਨੂੰ ਕੋਰੋਨਾ ਦੀ ਪਹਿਲੀ ਡੋਜ਼ ਦਿੱਤੀ ਜਾਵੇਗੀ।ਕੇਂਦਰੀ ਮੰਤਰੀ ਨੇ ਦੱਸਿਆ ਕਿ ਅਸੀਂ ਮਾਹਿਰਾਂ ਦਾ ਇੱਕ ਗਰੁੱਪ ਬਣਾਇਆ ਸੀ ਜਿਨ੍ਹਾਂ ਨੇ ਲੰਬਾ ਮੰਥਨ ਕੀਤਾ, ਨਾਲ ਹੀ ਦੁਨੀਆ ‘ਚ ਜੋ ਟ੍ਰੈਂਡ ਚੱਲ ਰਿਹਾ ਹੈ ਉਸ ਮੁਤਾਬਕ ਲਿਸਟ ਤਿਆਰ ਕਰਵਾਈ ਜਾ ਰਹੀ ਹੈ।
ਡਾ. ਹਰਸ਼ਵਰਧਨ ਦੇ ਮੁਤਾਬਕ ਸ਼ੁਰੂਆਤ ‘ਚ ਜਿਨ੍ਹਾਂ 30 ਕਰੋੜ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਜਾਵੇਗੀ।ਉਨ੍ਹਾਂ ‘ਚ 1 ਕਰੋੜ ਹੈਲਥ ਵਰਕਰ, 2 ਕਰੋੜ ਫ੍ਰੰਟਲਾਈਨ ਵਰਕਰ (ਪੁਲਸ, ਸਫਾਈ ਕਰਮਚਾਰੀ, ਸੈਨਾ ਆਦਿ) ਸ਼ਾਮਲ ਹੈ।
ਕੇਂਦਰੀ ਸਿਹਤ ਮੰਤਰੀ ਨੇ ਕੋੋਰੋਨਾ ਵੈਕਸੀਨ ਵੰਡਣ ਨੂੰ ਕਿਹਾ ਹੈ ਕਿ ਭਾਰਤ ਸਰਕਾਰ ਪਿਛਲੇ 4 ਮਹੀਨਿਆਂ ਤੋਂ ਸੂਬਿਆਂ ਦੇ ਨਾਲ ਵੈਕਸੀਨੇਸ਼ਨ ਦੀਆਂ ਤਿਆਰੀਆਂ ‘ਚ ਜੁਟਿਆ ਹੋਇਆ ਹੈ।ਲੋਕਾਂ ਨੂ ਸੁਰੱਖਿਅਤ ਤਰੀਕੇ ਨਾਲ ਕੋਰੋਨਾ ਵੈਕਸੀਨ ਦੇਣ ਲਈ 260 ਜ਼ਿਲਿਆਂ ਦੇ 20 ਹਜ਼ਾਰ ਤੋਂ ਵੱਧ ਵਰਕਰਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਕਿਸ ਵਿਅਕਤੀ ਨੂੰ ਕਿਥੇ ਅਤੇ ਕਦੋਂ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ, ਇਸਦੀ ਜਾਣਕਾਰੀ ਫੋਨ ‘ਤੇ ਹੀ ਉਸ ਵਿਅਕਤੀ ਨੂੰ ਮਿਲ ਜਾਵੇਗੀ।ਸਾਰੇ ਸੂਬਿਆਂ ਦੀ ਲਿਸਟ ਸਾਡੇ ਕੋਲ ਪਹੁੰਚ ਗਈ ਹੈ।ਸਾਡੀ ਟੀਮ ਇਸ ਲਿਸਟ ‘ਤੇ ਕੰਮ ਕਰ ਰਹੀ ਹੈ।
ਕਿਸਾਨ ਅੰਦੋਲਨ ਦੀ ਸਟੇਜ ਤੋਂ ਸੁਣੋ ਕਿਸਾਨ ਆਗੂਆਂ ਦੇ ਅਹਿਮ ਐਲਾਨ, Live