Dr harshvardhan covishield vaccine : ਦੇਸ਼ ਵਿੱਚ ਕੋਰੋਨਾ ਵੈਕਸੀਨ ਦਾ ਡਰਾਈ ਰਨ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਦੇ 116 ਜ਼ਿਲ੍ਹਿਆਂ ਦੇ 259 ਕੇਂਦਰਾਂ ‘ਤੇ ਵੈਕਸੀਨ ਦਾ ਡਰਾਈ ਰਨ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ ਤਿੰਨ ਕੇਂਦਰਾਂ ‘ਤੇ ਡਰਾਈ ਰਨ ਚੱਲ ਰਿਹਾ ਹੈ। ਇੱਥੇ ਜੀਟੀਬੀ ਹਸਪਤਾਲ ਜਾਂ ਕੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਡਰਾਈ ਰਨ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸਾਡੀ ਵੈਕਸੀਨ ਦੀ ਰਿਕਵਰੀ ਰੇਟ ਵਿਸ਼ਵ ਵਿੱਚ ਸਭ ਤੋਂ ਵਧੀਆ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਸ਼ੁੱਕਰਵਾਰ ਨੂੰ ਹੀ, ਕੇਂਦਰ ਸਰਕਾਰ ਨੇ ਸੀਰਮ ਇੰਸਟੀਟਿਊਟ ਦੀ ਵੈਕਸੀਨ ਦੇ ਕੋਵੀਸ਼ਿਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਡਰਾਈ ਰਨ ਦੇ ਦੌਰਾਨ ਕਿਸੇ ਵੀ ਹੋਰ ਦਵਾਈ ਜਾਂ ਫਿਰ ਖ਼ਾਲੀ ਸ਼ੀਸ਼ੀਆਂ ਨੂੰ ਠੀਕ ਓਸੇ ਤਰਾਂ ਹੀ ਟਰਾਂਸਪੋਰਟ ਕੀਤਾ ਜਾਵੇਗਾ ਜਿਵੇ ਵੈਕਸੀਨ ਨੂੰ ਕੀਤਾ ਜਾਣਾ ਹੈ। ਫਿਰ ਉਨ੍ਹਾਂ ਹੋਰ ਟੀਕਿਆਂ ਜਾਂ ਖਾਲੀ ਸ਼ੀਸ਼ੀਆਂ ਨੂੰ ਹਸਪਤਾਲਾਂ ਵਿੱਚ ਕੋਲਡ ਸਟੋਰਾਂ ‘ਚ ਉਸੇ ਤਰ੍ਹਾਂ ਰੱਖਿਆ ਜਾਵੇਗਾ ਜਿਵੇਂ ਕਿ ਅਸਲ ਵੈਕਸੀਨ ਰੱਖੀ ਜਾਣੀ ਹੈ। ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕਿਹਾ ਹੈ ਕਿ ਕੋਰੋਨਾ ਟੀਕਾ ਪੂਰੇ ਦੇਸ਼ ‘ਚ ਮੁਫਤ ਵਿੱਚ ਲਗਾਇਆ ਜਾਵੇਗਾ। ਅੱਜ ਜਦੋਂ ਕੇਂਦਰੀ ਮੰਤਰੀ ਨੂੰ ਪੁੱਛਿਆ ਗਿਆ ਕਿ ਕੀ ਲੋਕਾਂ ਨੂੰ ਕੋਰੋਨਾ ਟੀਕੇ ਲਈ ਪੈਸੇ ਦੇਣੇ ਪੈਣਗੇ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿਰਫ ਦਿੱਲੀ ਹੀ ਨਹੀਂ, ਪੂਰੇ ਦੇਸ਼ ਵਿੱਚ ਕੋਰੋਨਾ ਟੀਕਾ ਮੁਫਤ ਹੋਵੇਗਾ।