dr. harshwardhan: ਦੇਸ਼ ‘ਚ ਕੋਰੋਨਾ ਵਾਇਰਸ ਸੰਕਰਮਣ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ।ਸਿਹਤ ਮੰਤਰਾਲੇ ਦੇ ਤਾਜਾ ਅੰਕੜਿਆਂ ਦੇ ਮੁਤਾਬਕ, ਕੋਵਿਡ-19 ਦੇ 2,17,353 ਨਵੇਂ ਕੇਸ ਦਰਜ ਕੀਤੇ ਗਏ।ਵੀਰਵਾਰ ਨੂੰ ਸੰਕਰਮਣ ਤੋਂ ਇੱਕ ਦਿਨ ‘ਚ 1,185 ਮੌਤਾਂ ਦਰਜ ਕੀਤੀਆਂ ਗਈਆਂ।ਨਵੇਂ ਮਾਮਲਿਆਂ 10 ਸੂਬਿਆਂ, ਮਹਾਰਾਸ਼ਟਰ, ਉੱਤਰ-ਪ੍ਰਦੇਸ਼ ,ਦਿੱਲੀ,ਛੱਤੀਸਗੜ, ਕਰਨਾਟਕ, ਮੱਧ ਪ੍ਰਦੇਸ਼, ਗੁਜਰਾਤ, ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ‘ਚ ਸਭ ਤੋਂ ਜਿਆਦਾ ਵਧੇ ਹਨ।
ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਨਵੇਂ ਕੇਸਾਂ ‘ਚ 79.10 ਫੀਸਦੀ ਹਿੱਸਾ ਇਨ੍ਹਾਂ 10 ਸੂਬਿਆਂ ਦਾ ਸੀ।ਨਾਲ ਹੀ ਭਾਰਤ ਦੇ ਕੁਲ ਐਕਟਿਵ ਕੇਸਾਂ ਦਾ 67.16 ਫੀਸਦੀ 5 ਸੂਬਿਆਂ -ਮਹਾਰਾਸ਼ਟਰ, ਛੱਤੀਸਗੜ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕੇਰਲ ‘ਚ ਹੈ।ਦੇਸ਼ ਦੇ ਕੁਲ ਸਰਗਰਮ ਕੇਸਲੋਡ 15.69 ਲੱਖ ਮਹਾਰਾਸ਼ਟਰ ਦਾ ਹਿੱਸਾ ਕਰੀਬ 43 ਫੀਸਦੀ ਹੈ।ਲਗਾਤਾਰ ਵੱਧ ਰਹੇ ਨਵੇਂ ਮਾਮਲਿਆਂ ਨਾਲ ਦੇਸ਼ ‘ਚ ਰਿਕਵਰੀ ਰੇਟ ਘਟ ਕੇ 88.31 ਫੀਸਦੀ ਹੋ ਗਿਆ ਹੈ।ਦੂਜੇ ਪਾਸੇ ਦੇਸ਼ ‘ਚ ਜਾਰੀ ਵੈਕਸੀਨੇਸ਼ਨ ਅਭਿਆਨ ਦੇ ਤਹਿਤ ਹੁਣ ਤੱਕ 11.72 ਕਰੋੜ ਡੋਜ਼ ਲਗਾਈ ਜਾ ਚੁੱਕੀ ਹੈ।