dr manmohan singh condition stable: ਏਮਜ਼ ‘ਚ ਭਰਤੀ ਕਰਾਉਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਡਾ. ਮਨਮੋਹਨ ਸਿੰਘ ਨੂੰੰ ਸੀਨੀਅਰ ਉੱਤਮ ਡਾਕਟਰੀ ਸਹੂਲਤ ਦਿੱਤੀ ਜਾ ਰਹੀ ਹੈ।ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਡਾ. ਮਨਮੋਹਨ ਸਿੰਘ ਨੂੰ FEVER ਆਉਣ ਕਾਰਨ ਸੋਮਵਾਰ ਸ਼ਾਮ ਕਰੀਬ 5 ਵਜੇ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ।ਉਨਾਂ੍ਹ ਨੇ ਕੋਰੋਨਾ ਦੇ ਟੀਕੇ’ਕੋਵੈਕਸੀਨ’ ਦੇ ਡੋਜ਼ ਦਿੱਤੇ ਜਾ ਚੁੱਕੇ ਹਨ।ਡਾ. ਮਨਮੋਹਨ ਸਿੰਘ ਦੀ ਉਮਰ 88 ਸਾਲ ਹੈ ਅਤੇ ਉਨਾਂ੍ਹ ਨੂੰ ਡਾਇਬਟੀਜ਼ ਵੀ ਹੈ।
ਡਾ. ਸਿੰਘ ਦੀਆਂ ਦੋ ਬਾਈਪਾਸ ਸਰਜਰੀਆਂ ਵੀ ਹੋ ਚੁੱਕੀਆਂ ਹਨ।ਅਜਿਹੇ ‘ਚ ਉਨਾਂ੍ਹ ਨੂੰ ਸਾਵਧਾਨੀ ਦੇ ਚਲਦਿਆਂ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।ਉਨਾਂ੍ਹ ਦੀ ਪਹਿਲੀ ਸਰਜਰੀ 1990 ‘ਚ ਯੂਨਾਈਟਿਡ ਕਿੰਗਡਮ ‘ਚ ਹੋਈ ਸੀ।2004 ‘ਚ ਉਨਾਂ੍ਹ ਦੀ ਅਸਕਾਰਟ ਹਸਪਤਾਲ ‘ਚ ਉਨ੍ਹਾਂ ਦੇ ਹਾਰਟ ਦੀ ਸਰਜਰੀ ਹੋਈ ਸੀ।ਜਦੋਂ ਕਿ 2009 ‘ਚ ਏਮਜ਼ ‘ਚ ਉਨ੍ਹਾਂ ਦੀ ਦੂਜੀ ਬਾਇਪਾਸ ਸਰਜਰੀ ਕੀਤੀ ਗਈ ਸੀ।
ਪਿਛਲੇ ਸਾਲ ਮਈ ਦੇ ਮਹੀਨੇ ‘ਚ ਵੀ ਉਨਾਂ੍ਹ ਨੂੰ ਬੁਖਾਰ ਦੇ ਚਲਦਿਆਂ ਹਸਪਤਾਲ ‘ਚ ਭਰਤੀ ਹੋਣਾ ਪਿਆ ਸੀ।ਉਸ ਸਮੇਂ ਵੀ ਕੋਰੋਨਾ ਦਾ ਪ੍ਰਕੋਪ ਆਪਣੇ ਪੜਾਅ ‘ਤੇ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪ੍ਰਿਯੰਕਾ ਵਾਡਰਾ ਸਮੇਤ ਕਈ ਨੇਤਾਵਾਂ ਨੇ ਡਾ. ਮਨਮੋਹਨ ਸਿੰਘ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।
ਕੀ ਸੱਚਮੁੱਚ ਚਲਦੇ ਨੇ ਮਾਸਕ ‘ਤੇ ਕੀੜੇ? ਵਾਇਰਲ ਵੀਡੀਓ ਦੇਖ ਡਾਕਟਰ ਨੂੰ ਆਇਆ ਗੁੱਸਾ, ਲੋਕਾਂ ਨੂੰ ਦੇ ਦਿੱਤੀ ਇਹ ਸਲਾਹ