ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਨੇ ਐਂਟੀਬਾਡੀ ਦੀ ਜਾਂਚ ਲਈ ਡਿੱਪਕੋਵੈਨ ਕਿੱਟ ਬਣਾਈ ਹੈ। DRDO ਦੇ ਅਨੁਸਾਰ ਇਹ ਕਿੱਟ ਸਰੀਰ ਵਿੱਚ SARS-CoV-2 ਵਾਇਰਸ ਅਤੇ ਇਸਦੇ ਲੜਨ ਵਾਲੇ ਪ੍ਰੋਟੀਨ ਨਿਊਕਲੀਓ ਕੈਪਸਿੱਡ ਦੋਵਾਂ ਦੀ ਮੌਜੂਦਗੀ ਦਾ ਪਤਾ ਲਗਾ ਸਕਦੀ ਹੈ।
ਇਹ 97% ਦੀ ਹਾਈ ਸੰਵੇਦਨਸ਼ੀਲਤਾ ਅਤੇ 99% ਸੰਵੇਦਨਸ਼ੀਲਤਾ ਦੇ ਨਾਲ ਸਿਰਫ਼ 75 ਰੁਪਏ ਦੀ ਕੀਮਤ ‘ਤੇ 75 ਮਿੰਟਾਂ ਵਿੱਚ ਤੁਹਾਨੂੰ ਰਿਪੋਰਟ ਵੀ ਦੇ ਦੇਵੇਗੀ।ਦਿੱਲੀ ਦੇ ਹਸਪਤਾਲਾਂ ਵਿੱਚ ਤਕਰੀਬਨ 1000 ਮਰੀਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਮਾਰਕੀਟ ਵਿੱਚ ਉਤਾਰਨ ਦੀ ਆਗਿਆ ਦਿੱਤੀ ਗਈ ਹੈ । ਪਿਛਲੇ ਇੱਕ ਸਾਲ ਦੇ ਦੌਰਾਨ ਇਸ ਕਿੱਟ ਦੇ ਤਿੰਨ ਬੈਚ ਦਾ ਹਸਪਤਾਲਾਂ ਵਿੱਚ ਵੱਖ-ਵੱਖ ਟੈਸਟ ਕੀਤੇ ਗਏ ਹਨ।
ਇਹ ਵੀ ਪੜ੍ਹੋ: Breaking : ਅੰਦੋਲਨ ‘ਤੇ ਡਟੇ ਕਿਸਾਨਾਂ ਨੇ PM ਨੂੰ ਮੁੜ ਗੱਲਬਾਤ ਸ਼ੁਰੂ ਕਰਨ ਲਈ ਲਿਖੀ ਚਿੱਠੀ
DRDO ਦੇ ਲੈਬ ਡਿਫੈਂਸ ਇੰਸਟੀਚਿਊਟ ਆਫ਼ ਫਿਜ਼ਿਓਲੋਜ਼ੀ ਐਂਡ ਅਲਾਈਡ ਸਾਇੰਸਜ਼ ਲੈਬਾਰਟਰੀ ਨੇ ਦਿੱਲੀ ਦੀ ਇੱਕ ਨਿੱਜੀ ਕੰਪਨੀ ਵੈਨਗਾਰਡ ਡਾਇਗਨੋਸਟਿਕ ਦੇ ਸਹਿਯੋਗ ਨਾਲ ਇਸ ਕਿੱਟ ਨੂੰ ਤਿਆਰ ਕੀਤਾ ਹੈ। ਯਾਨੀ ਇਹ ਪੂਰੀ ਤਰ੍ਹਾਂ ਨਾਲ ਦੇਸੀ ਕਿੱਟ ਹੈ।
ICMR ਨੇ ਅਪ੍ਰੈਲ ਵਿੱਚ ਡਿਪਕੋਵੈਨ ਕਿੱਟ ਦੀ ਆਗਿਆ ਦਿੱਤੀ ਅਤੇ ਇਸੇ ਮਹੀਨੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਨੇ ਇਸ ਦੇ ਨਿਰਮਾਣ ਅਤੇ ਬਾਜ਼ਾਰ ਵਿੱਚ ਵੇਚੇ ਜਾਣ ਦੀ ਮਨਜ਼ੂਰੀ ਦਿੱਤੀ ਹੈ। ਵੈਨਗਾਰਡ ਲਿਮਟਿਡ ਵੱਲੋਂ ਇਸ ਕਿੱਟ ਨੂੰ ਵਪਾਰਕ ਤੌਰ ‘ਤੇ ਜੂਨ ਦੇ ਪਹਿਲੇ ਹਫਤੇ ਵਿੱਚ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ‘ਤੇ ਰਾਹੁਲ ਗਾਂਧੀ ਦਾ ਵਾਰ, ਕਿਹਾ – ‘ਲੋਕਾਂ ਨੂੰ ਵੈਕਸੀਨ ਲਾਓ, ਦੇਰੀ ਨਹੀਂ’
ਲਾਂਚਿੰਗ ਦੇ ਸਮੇਂ ਲਗਭਗ 100 ਕਿੱਟਾਂ ਉਪਲਬਧ ਹੋਣਗੀਆਂ। ਇਸ ਨਾਲ ਲਗਭਗ 10 ਹਜ਼ਾਰ ਲੋਕਾਂ ਦੀ ਜਾਂਚ ਹੋਵੇਗੀ ਅਤੇ ਇਸ ਤੋਂ ਬਾਅਦ ਹਰ ਮਹੀਨੇ 500 ਕਿੱਟਾਂ ਤਿਆਰ ਕੀਤੀਆਂ ਜਾਣਗੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ DRDO ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿੱਟ ਕੋਵਿਡ ਮਹਾਂਮਾਰੀ ਨਾਲ ਲੜਨ ਵਿੱਚ ਲੋਕਾਂ ਦੀ ਮਦਦ ਕਰੇਗੀ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ DRDO ਦੀ ਐਂਟੀ-ਕੋਰੋਨਾ ਡਰੱਗ 2DG ਦੀ ਐਮਰਜੈਂਸੀ ਵਰਤੋਂ ਲਈ ਰਿਲੀਜ਼ ਕੀਤਾ ਗਿਆ ਹੈ। ਇਹ ਦਵਾਈ ਇੱਕ ਪਾਊਡਰ ਦੇ ਰੂਪ ਵਿੱਚ ਹੈ। ਇਹ ਦਵਾਈ ਨੂੰ ਸਭ ਤੋਂ ਪਹਿਲਾਂ ਦਿੱਲੀ ਦੇ DRDO ਕੋਵਿਡ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਦਿੱਤਾ ਜਾਵੇਗਾ।
ਇਸ ਸਬੰਧੀ DRDO ਮੁਖੀ ਜੀ. ਸਤੀਸ਼ ਰੈੱਡੀ ਨੇ ਦੱਸਿਆ ਕਿ ਇੱਕ ਹਫ਼ਤੇ ਵਿੱਚ 10,000 ਦੇ ਆਸ-ਪਾਸ ਕੁੱਲ ਉਤਪਾਦਨ ਹੋਵੇਗਾ । ਅੱਜ AIIMS, AFMS ਅਤੇ DRDO ਹਸਪਤਾਲਾਂ ਵਿੱਚ ਦੇ ਰਹੇ ਹਨ। ਬਾਕੀ ਰਾਜਾਂ ਨੂੰ ਅਗਲੇ ਪੜਾਅ ਵਿੱਚ ਦਿੱਤਾ ਜਾਵੇਗਾ । ਉੱਥੇ ਹੀ ਜੂਨ ਦੇ ਪਹਿਲੇ ਹਫਤੇ ਤੋਂ ਸਾਰੀਆਂ ਥਾਵਾਂ ‘ਤੇ 2DG ਦਵਾਈ ਉਪਲਬਧ ਹੋਵੇਗੀ।