ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਦੋ ਦਿਨਾਂ ਡਰੋਨ ਫੈਸਟੀਵਲ 2022 ਦਾ ਉਦਘਾਟਨ ਕੀਤਾ । ਇਸ ਮੌਕੇ ਉਨ੍ਹਾਂ ਡਰੋਨ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ‘ਮੇਕ ਇਨ ਇੰਡੀਆ’ ਦੀ ਪ੍ਰਗਤੀ ਦੇਖ ਕੇ ਬਹੁਤ ਖੁਸ਼ ਹੋਏ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਭਾਰਤ ਡਰੋਨ ਫੈਸਟੀਵਲ ਦੇ ਆਯੋਜਨ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ 2030 ਤੱਕ ਭਾਰਤ ਡਰੋਨ ਹੱਬ ਬਣ ਜਾਵੇਗਾ। ਉਨ੍ਹਾਂ ਕਿਹਾ ਅੱਜ ਮੈਂ ਜਿਸ ਵੀ ਸਟਾਲ ‘ਤੇ ਗਿਆ, ਉਸ ‘ਤੇ ਹਰ ਕੋਈ ਮਾਣ ਨਾਲ ਕਹਿੰਦਾ ਸੀ ਕਿ ਇਹ ਮੇਕ ਇਨ ਇੰਡੀਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਸਿਰਫ਼ ਡਰੋਨਾਂ ਦਾ ਨਹੀਂ ਹੈ, ਇਹ ਨਿਊ ਇੰਡੀਆ – ਨਿਊ ਗਵਰਨੈਂਸ ਦਾ ਜਸ਼ਨ ਹੈ। ਡਰੋਨ ਤਕਨੀਕ ਨੂੰ ਲੈ ਕੇ ਭਾਰਤ ਵਿੱਚ ਜੋ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਹ ਹੈਰਾਨੀਜਨਕ ਹੈ। ਇਹ ਜਿਹੜੀ ਊਰਜਾ ਦਿਖਾਈ ਦੇ ਰਹੀ ਹੈ, ਇਹ ਭਾਰਤ ਵਿੱਚ ਡਰੋਨ ਸੇਵਾ ਅਤੇ ਡਰੋਨ ਅਧਾਰਿਤ ਉਦਯੋਗ ਵਿੱਚ ਲੰਬੀ ਛਲਾਂਗ ਦਾ ਪ੍ਰਤੀਬਿੰਬ ਹੈ। ਇਹ ਭਾਰਤ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਇੱਕ ਉੱਭਰ ਰਹੇ ਵੱਡੇ ਖੇਤਰ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ‘ਘੱਟੋ-ਘੱਟ ਸਰਕਾਰੀ ਅਧਿਕਤਮ ਗਵਰਨੈਂਸ’ ਦੇ ਮਾਰਗ ’ਤੇ ਚੱਲਦਿਆਂ ਅਸੀਂ ਈਜ਼ ਆਫ਼ ਲਿਵਿੰਗ, ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਤਰਜੀਹ ਦਿੱਤੀ ਹੈ।
ਇਹ ਵੀ ਪੜ੍ਹੋ: ‘ਆਪ’ ਦਾ ਦਾਅਵਾ, ‘ਕੈਪਟਨ ਤੇ ਰੰਧਾਵਾ ਭ੍ਰਿਸ਼ਟਾਚਾਰ ਦੇ ਸਬੂਤ ਦੇਣ, ਮੁੱਖ ਮੰਤਰੀ ਮਾਨ ਕਰਨਗੇ ਕਾਰਵਾਈ’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਤਕਨੀਕ ਨੂੰ ਸਮੱਸਿਆ ਦਾ ਹਿੱਸਾ ਸਮਝਿਆ । ਉਸ ਨੂੰ ਗਰੀਬ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਕਾਰਨ 2014 ਤੋਂ ਪਹਿਲਾਂ ਪ੍ਰਸ਼ਾਸਨ ਵਿੱਚ ਤਕਨੀਕ ਦੀ ਵਰਤੋਂ ਨੂੰ ਲੈ ਕੇ ਉਦਾਸੀਨਤਾ ਦਾ ਮਾਹੌਲ ਰਿਹਾ । ਇਸ ਦਾ ਸਭ ਤੋਂ ਵੱਧ ਨੁਕਸਾਨ ਗ਼ਰੀਬ, ਵਾਂਝੇ ਅਤੇ ਮੱਧ ਵਰਗ ਨੂੰ ਝੱਲਣਾ ਪਿਆ। ਉਨ੍ਹਾਂ ਕਿਹਾ ਤਕਨਾਲੋਜੀ ਦੇ ਜ਼ਰੀਏ ਅਸੀਂ ਅੱਗੇ ਵਧ ਸਕਦੇ ਹਾਂ ਅਤੇ ਅੰਤੋਦਿਆ ਦੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।
ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੇ ਨਵੇਂ ਭਾਰਤ ਵਿੱਚ, ਨੌਜਵਾਨ ਭਾਰਤ ਵਿੱਚ, ਅਸੀਂ ਦੇਸ਼ ਨੂੰ ਨਵੀਂ ਸ਼ਕਤੀ, ਗਤੀ ਅਤੇ ਪੈਮਾਨਾ ਦੇਣ ਲਈ ਤਕਨਾਲੋਜੀ ਨੂੰ ਇੱਕ ਮਹੱਤਵਪੂਰਨ ਮਾਧਿਅਮ ਬਣਾਇਆ ਹੈ। ਅੱਜ, ਦੇਸ਼ ਨੇ ਜੋ ਮਜ਼ਬੂਤ, ਯੂਪੀਆਈ ਫਰੇਮਵਰਕ ਵਿਕਸਿਤ ਕੀਤਾ ਹੈ, ਦੀ ਮਦਦ ਨਾਲ ਲੱਖਾਂ ਕਰੋੜਾਂ ਰੁਪਏ ਸਿੱਧੇ ਗਰੀਬਾਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਰਹੇ ਹਨ। ਜਿਸ ਕਾਰਨ ਔਰਤਾਂ, ਕਿਸਾਨਾਂ, ਵਿਦਿਆਰਥੀਆਂ ਨੂੰ ਹੁਣ ਸਰਕਾਰ ਤੋਂ ਸਿੱਧੀ ਮਦਦ ਮਿਲ ਰਹੀ ਹੈ ।
ਵੀਡੀਓ ਲਈ ਕਲਿੱਕ ਕਰੋ -: