DSGMC provides elevated beds: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 41ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਸਰਦੀ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ।
ਇਸ ਵਿਚਾਲੇ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਬਾਰਿਸ਼ ਤੋਂ ਬਚਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵੱਲੋਂ ਅੰਦੋਲਨ ਵਾਲੀ ਜਗ੍ਹਾ ‘ਤੇ ਉੱਚਾਈ ‘ਤੇ ਅਸਥਾਈ ਬੈੱਡ ਦਾ ਪ੍ਰਬੰਧ ਕੀਤਾ ਹੈ । ਸਟੇਜ ਦੇ ਨੇੜੇ ਹਾਈਵੇ ਦੇ ਨਾਲ ਬਣੇ ਟੈਂਟ ਅਤੇ ਸੌਣ ਦੀ ਜਗ੍ਹਾ ‘ਤੇ ਪਾਣੀ ਭਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਪਹਿਲਾਂ ਹੀ ਸਾਰੇ ਲੱਕੜ ਦੇ ਟੇਬਲ ਦੇ ਉੱਪਰ ਗੱਦੇ ਵਿਛਾ ਦਿੱਤੇ ਤਾਂ ਜੋ ਪਾਣੀ ਦੇ ਭਰਨ ਦੀ ਸਮੱਸਿਆ ਨਾ ਹੋਵੇ। ਬੈੱਡ ਦੀ ਉਚਾਈ ਨੂੰ ਥੋੜ੍ਹਾ ਜਿਹਾ ਵਧਾ ਦਿੱਤਾ ਗਿਆ ਤਾਂ ਜੋ ਇੱਕ ਪਾਸੇ ਢਲਾਣ ਹੋਣ ਕਾਰਨ ਪਾਣੀ ਇਕੱਠਾ ਨਾ ਹੋ ਸਕੇ। ਬੈੱਡ ਨੂੰ ਇੱਕ ਕੱਪੜੇ ਦੀ ਚਟਾਈ ਨਾਲ ਧੱਕ ਦਿੱਤਾ ਗਿਆ, ਫਿਰ ਗੱਦੇ ਰੱਖੇ ਗਏ ਸਨ ਤਾਂ ਜੋ ਪਾਣੀ ਦੇ ਭਰਨ ਦੀ ਚਿੰਤਾ ਨਾ ਹੋਵੇ।
ਇਸ ਸਬੰਧੀ ਜਲੰਧਰ ਦੇ ਵਸਨੀਕ ਜਸਵਿੰਦਰ ਸਿੰਘ ਨੇ ਕਿਹਾ ਕਿ ਸ਼ੁਕਰ ਹੈ ਕਿ ਮੀਂਹ ਨੂੰ ਰੋਕਣ ਲਈ ਆਰਜ਼ੀ ਬਿਸਤਰੇ ਪਹਿਲਾਂ ਹੀ ਲਗਾ ਦਿੱਤੇ ਗਏ ਸਨ। ਬਾਰਿਸ਼ ਹੋਣ ‘ਤੇ ਵੀ ਬਚਾਅ ਹੋ ਰਿਹਾ ਹੈ, ਜੋ ਕਿ ਕਾਫ਼ੀ ਰਾਹਤ ਵਾਲੀ ਗੱਲ ਹੈ। DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਅਨੁਸਾਰ ਸੰਗਠਨ ਵੱਲੋਂ ਸਿੰਘੂ, ਟਿੱਕਰੀ ਅਤੇ ਗਾਜੀਪੁਰ ਬਰਡਰਾਂ ’ਤੇ ਇਸ ਤਰ੍ਹਾਂ ਦੇ 1200 ਬੈੱਡ ਮੁਹੱਈਆ ਕਰਵਾਏ ਗਏ ਹਨ । ਮੌਸਮ ਦੇ ਬਦਲਣ ਦੀ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ, ਇਸ ਲਈ ਜ਼ਮੀਨ ‘ਤੇ ਗੱਦੇ ਗਿੱਲੇ ਨਾ ਹੋਣ ਇਸਨੂੰ ਧਿਆਨ ਵਿੱਚ ਰੱਖਦਿਆਂ ਅਸਥਾਈ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਬੈੱਡ ਦੀ ਉਚਾਈ ‘ਤੇ ਹੋਣ ਕਾਰਨ ਬਾਰਿਸ਼ ਦਾ ਪਾਣੀ ਇਕੱਠਾ ਹੋਣ ਨਾਲ ਕਿਸਾਨਾਂ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ। ਇਸ ਤੋਂ ਅੱਗੇ ਸਿਰਸਾ ਨੇ ਕਿਹਾ ਕਿ ਅਗਲਕੇ ਕੁਝ ਦਿਨਾਂ ਵਿੱਚ ਸਿੰਘੂ ਤੇ ਟਿਕਰੀ ਬਾਰਡਰ ‘ਤੇ ਕੁਝ ਬੱਸਾਂ ਵੀ ਭੇਜੀਆਂ ਜਾਣਗੀਆਂ। ਇਨ੍ਹਾਂ ਵਿੱਚ ਕਿਸਾਨਾਂ ਦੀ ਸਹੂਲਤ ਦਾ ਧਿਆਨ ਰੱਖਦਿਆਂ ਬੈੱਡ ਲਗਾਏ ਜਾਣਗੇ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਮੌਸਮ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਦੇਖੋ: KFC ‘ਤੇ ਦੇਖੋ ਕਿਸਾਨੀ ਤੇ ਸੂਰਵੀਰ ਜੋਧਿਆਂ ਦਾ ਰੰਗ, ਇਹ ਤਸਵੀਰਾਂ ਦੇਖ ਕੇ ਦਿਲ ਗਦ-ਗਦ ਹੋ ਉੱਠੇਗਾ