EAM Jaishankar mother: ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮਾਂ ਸੁਲੋਚਨਾ ਸੁਬ੍ਰਹਮਣਯਮ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ । ਜੈਸ਼ੰਕਰ ਨੇ ਇਸ ਬਾਰੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ । ਇਸਦੇ ਨਾਲ ਹੀ ਵਿਦੇਸ਼ ਮੰਤਰੀ ਨੇ ਟਵਿੱਟਰ ‘ਤੇ ਆਪਣੀ ਮਾਂ ਦੀ ਤਸਵੀਰ ਵੀ ਸਾਂਝੀ ਕੀਤੀ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਪਣੇ ਟਵੀਟ ਵਿੱਚ ਕਿਹਾ, “ਬਹੁਤ ਦੁੱਖ ਦੇ ਨਾਲ ਇਹ ਸੂਚਿਤ ਕਰ ਰਿਹਾ ਹਾਂ ਕਿ ਮੇਰੀ ਮਾਂ ਸੁਲੋਚਨਾ ਸੁਬ੍ਰਹਮਣਯਮ ਦਾ ਅੱਜ ਦਿਹਾਂਤ ਹੋ ਗਿਆ ਹੈ। ਅਸੀਂ ਉਨ੍ਹਾਂ ਦੇ ਦੋਸਤਾਂ ਅਤੇ ਸ਼ੁਭਚਿੰਤਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਨ੍ਹਾਂ ਨੂੰ ਆਪਣੀਆਂ ਯਾਦਾਂ ਵਿੱਚ ਬਣਾਈ ਰੱਖਣ । ਸਾਡਾ ਪਰਿਵਾਰ ਵਿਸ਼ੇਸ਼ ਤੌਰ ‘ਤੇ ਹਰੇਕ ਲਈ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਦੌਰਾਨ ਉਨ੍ਹਾਂ ਨੂੰ ਹਿੰਮਤ ਦਿੱਤੀ।”
ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਵਿੱਚ ਉਨ੍ਹਾਂ ਦੇ ਬੇਟੇ ਜੈਸ਼ੰਕਰ, ਐੱਸ ਵਿਜੈ ਕੁਮਾਰ ਅਤੇ ਸੰਜੇ ਸੁਬ੍ਰਹਮਣਯਮ ਹਨ। ਐੱਸ ਵਿਜੈ ਕੁਮਾਰ ਸਾਬਕਾ IAS ਅਧਿਕਾਰੀ ਹਨ, ਸੰਜੇ ਸੁਬ੍ਰਹਮਣਯਮ ਉੱਘੇ ਇਤਿਹਾਸਕਾਰ ਹਨ ਅਤੇ ਡਾ ਜੈਸ਼ੰਕਰ ਭਾਰਤ ਦੇ ਵਿਦੇਸ਼ ਮੰਤਰੀ ਹਨ।
ਦੱਸ ਦੇਈਏ ਕਿ ਕੇਂਦਰੀ ਮੰਤਰੀ ਕਿਰਨ ਰਿਜੀਜੂ, ਭਾਜਪਾ ਨੇਤਾ ਰਾਮ ਮਾਧਵ, NITI ਆਯੋਗ ਦੇ ਸੀਈਓ ਅਮਿਤਾਭ ਕਾਂਤ ਅਤੇ ਹੋਰ ਕਈ ਨੇਤਾਵਾਂ ਨੇ ਜੈਸ਼ੰਕਰ ਦੀ ਮਾਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਜਯਸ਼ੰਕਰ ਦੇ ਪਿਤਾ ਸੁਬ੍ਰਾਹਮਣਯਮ ਇੱਕ ਪ੍ਰਸਿੱਧ ਰਣਨੀਤਕ ਮਾਹਰ ਸਨ ਅਤੇ ਭਾਰਤ ਦੇ ਪ੍ਰਮਾਣੂ ਸਿਧਾਂਤ ਦੇ ਪਿਤਾ ਵੀ ਸਨ। ਦੱਸ ਦਈਏ ਕਿ ਵਿਦੇਸ਼ ਮੰਤਰੀ ਜੈਸ਼ੰਕਰ ਦੇ ਪਿਤਾ ਦੀ ਫਰਵਰੀ 2011 ਵਿੱਚ ਮੌਤ ਹੋ ਗਈ ਸੀ।