earthquake in jammu and kashmir: ਕਟੜਾ: ਨੈਸ਼ਨਲ ਸੈਂਟਰ ਫਾਰ ਸੀਜ਼ਮੋਲੋਜੀ ਦੇ ਅਨੁਸਾਰ, ਸੋਮਵਾਰ ਸਵੇਰੇ ਜੰਮੂ-ਕਸ਼ਮੀਰ ਦੇ ਕਟੜਾ ਨੇੜੇ ਰਿਕਟਰ ਪੈਮਾਨੇ ‘ਤੇ 4.2 ਤੀਬਰਤਾ ਵਾਲੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਏਜੰਸੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਕਟੜਾ, ਜੰਮੂ ਅਤੇ ਕਸ਼ਮੀਰ ਤੋਂ 86 ਕਿਲੋਮੀਟਰ ਪੂਰਬ-ਉੱਤਰ-ਪੂਰਬ (ਈ.ਐਨ.ਈ.) ‘ਚ ਸੀ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 10:42 ਵਜੇ ਸਤ੍ਹਾ ਤੋਂ 5 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਹੈ।