ਨਵੇਂ ਸਾਲ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਦਿੱਲੀ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਭੂਚਾਲ ਦੀ ਤੀਬਰਤਾ ਮਾਪੀ। ਸੈਂਟਰ ਨੇ ਦੱਸਿਆ ਭੂਚਾਲ ਦੀ ਤੀਬਰਤਾ 3.8 ਰਹੀ। ਹਾਲਾਂਕਿ ਇਨ੍ਹਾਂ ਝਟਕਿਆਂ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਐਤਵਾਰ ਤੜਕੇ 1.19 ਵਜੇ ਹਰਿਆਣਾ ਦੇ ਝੱਜਰ ਦੇ ਉੱਤਰ-ਪੱਛਮ ਵਿੱਚ ਭੂਚਾਲ ਆਇਆ. ਜਿਸਦੀ ਗਹਿਰਾਈ ਜ਼ਮੀਨ ਤੋਂ 5 ਕਿਮੀ ਨੀਚੇ ਸੀ। ਸੈਂਟਰ ਤੋਂ ਮਿਲੀ ਰੀਡਿੰਗ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 3.8 ਸੀ। ਇਸ ਨਾਲ ਦਿੱਲੀ-NCR ਦੇ ਕਈ ਇਲਾਕਿਆਂ ਵਿੱਚ ਧਰਤੀ ਕੰਬ ਗਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਨਵੰਬਰ ਨੂੰ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.4 ਸੀ, ਜੋ ਨੇਪਾਲ ਵਿੱਚ ਵਿੱਚ ਸ਼ਾਮ ਕਰੀਬ 7:57 ਵਜੇ ਆਇਆ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਕਿਹਾ ਸੀ ਕਿ ਭੂਚਾਲ ਦੀ ਗਹਿਰਾਈ ਜ਼ਮੀਨ ਤੋਂ 10 ਕਿਮੀ ਨੀਚੇ ਸੀ।
ਵੀਡੀਓ ਲਈ ਕਲਿੱਕ ਕਰੋ -: