earthquake triggers landslides in mizoram: ਆਈਜ਼ੌਲ: ਮਿਜ਼ੋਰਮ ਦੀ ਭਾਰਤ-ਮਿਆਂਮਾਰ ਸਰਹੱਦ ‘ਤੇ ਸਥਿਤ ਚੰਪਾਈ ਜ਼ਿਲੇ ‘ਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ 3.8 ਮਾਪੀ ਗਈ ਹੈ। ਪਿੱਛਲੇ ਪੰਜ ਹਫ਼ਤਿਆਂ ਵਿੱਚ ਉੱਤਰ ਪੂਰਬ ਖੇਤਰ ‘ਚ 23 ਵੀਂ ਵਾਰ ਧਰਤੀ ਭੁਚਾਲ ਨਾਲ ਹਿੱਲੀ ਹੈ। ਰਾਸ਼ਟਰੀ ਭੁਚਾਲ ਕੇਂਦਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਾਸ਼ਟਰੀ ਭੁਚਾਲ ਕੇਂਦਰ (ਐਨਸੀਐਸ) ਨੇ ਕਿਹਾ ਹੈ ਕਿ ਰਾਜ ਵਿੱਚ ਸ਼ੁੱਕਰਵਾਰ ਸਵੇਰੇ 11.16 ਵਜੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ, ਇਸ ਭੂਚਾਲ ਦਾ ਕੇਂਦਰ ਚੰਪਾਈ ਤੋਂ 29 ਕਿਲੋਮੀਟਰ ਦੱਖਣ ਪੂਰਬ ਵਿੱਚ ਸਥਿਤ ਹੈ।
ਚੰਪਾਈ ਦੀ ਡਿਪਟੀ ਪੁਲਿਸ ਕਮਿਸ਼ਨਰ ਮਾਰੀਆ ਸੀਟੀ ਜੂਲੀ ਨੇ ਦੱਸਿਆ ਕਿ ਭੂਚਾਲ ਅਤੇ ਭਾਰੀ ਬਾਰਿਸ਼ ਕਾਰਨ ਵੱਖ-ਵੱਖ ਥਾਵਾਂ ’ਤੇ ਲੈਂਡਸਲਾਈਡ ਦੀ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਦੋ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਦੰਗਤਾਲੰਗ ਪਿੰਡ ਵਿੱਚ ਪਾਣੀ ਦੀ ਸਪਲਾਈ ਦਾ ਸਿਸਟਮ ਨੁਕਸਾਨਿਆ ਗਿਆ ਹੈ। ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਕੈਂਪ, ਤੰਬੂ ਅਤੇ ਹੋਰ ਅਸਥਾਈ ਮਕਾਨ ਬਣਾਏ ਹਨ ਅਤੇ ਲੋਕ ਅਕਸਰ ਭੁਚਾਲਾਂ ਕਾਰਨ ਘਰਾਂ ਦੇ ਬਾਹਰ ਸੌਂ ਰਹੇ ਹਨ। ਅਧਿਕਾਰੀਆਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾ ਰਿਹਾ ਹੈ, ਜਿਨ੍ਹਾਂ ਵਿੱਚ ਪਾਣੀ, ਸੋਲਰ ਲੈਂਪ ਆਦਿ ਸ਼ਾਮਿਲ ਹਨ। 18 ਜੂਨ ਤੋਂ ਭੂਚਾਲ ਦੇ ਝੱਟਕੇ ਇੱਕ ਤੋਂ ਬਾਅਦ ਇੱਕ ਮਹਿਸੂਸ ਕੀਤੇ ਗਏ ਹਨ।