ਚੋਣ ਕਮਿਸ਼ਨ ਨੇ ਹਰਿਆਣਾ ਦੇ ਕਾਂਗਰਸ ਨੇਤਾ ਰਣਦੀਪ ਸੂਰਜੇਵਾਲਾ ਦੇ ਪ੍ਰਚਾਰ ‘ਤੇ ਰੋਕ ਲਗਾ ਦਿੱਤੀ ਹੈ। ਸੂਰਜੇਵਾਲਾ ਨੇ ਕੁਝ ਦਿਨ ਪਹਿਲਾਂ ਮਥੁਰਾ ਤੋਂ ਭਾਜਪਾ ਉਮੀਦਵਾਰ ਹੇਮਾਮਾਲਿਨੀ ਖਿਲਾਫ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਦੇ ਬਾਅਦ ਭਾਜਪਾ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਸੀ। ਹੁਣ ਉਨ੍ਹਾਂ ‘ਤੇ 48 ਘੰਟੇ ਦੇ ਪ੍ਰਚਾਰ ‘ਤੇ ਰੋਕ ਲਗਾਈ ਗਈ ਹੈ।
ਇਸ ਦੌਰਾਨ ਉਹ ਇੰਟਰਵਿਊ ਨਹੀਂ ਦੇ ਸਕਣਗੇ। ਇਸ ਮਾਮਲੇ ਵਿਚ ਹਰਿਆਣਾ ਮਹਿਲਾ ਕਮਿਸ਼ਨ ਨੇ ਵੀ ਸੂਰਜੇਵਾਲਾ ਨੂੰ 2 ਵਾਰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਸੀ। ਚੋਣ ਕਮਿਸ਼ਨ ਦੇ ਹੁਕਮ ਮੁਤਾਬਕ ਅੱਜ ਸ਼ਾਮ 6 ਵਜੇ ਤੋਂ ਅਗਲੇ 48 ਘੰਟਿਆਂ ਤੱਕ ਸੂਰਜੇਵਾਲਾ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ। ਇਸ ਦੌਰਾਨ ਉਹ ਕਿਸੇ ਨੂੰ ਜਨ ਸਭਾ, ਰੈਲੀ ਜਾਂ ਮੀਡੀਆ ਨੂੰ ਸੰਬੋਧਨ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 ਲਈ JJP ਵੱਲੋਂ ਪਹਿਲੀ ਸੂਚੀ ਜਾਰੀ, 5 ਉਮੀਦਵਾਰ ਐਲਾਨੇ
ਦੱਸ ਦੇਈਏ ਕਿ ਰਣਦੀਪ ਸੂਰਜੇਵਾਲਾ ਨੇ ਕੈਥਲ ਵਿਚ ਉਮੀਦਵਾਰ ਸੁਸ਼ੀਲ ਗੁਪਤਾ ਦੇ ਸਮਰਥਨ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੀ ਨੇਤਾ ਹੇਮਾ ਮਾਲਿਨੀ ‘ਤੇ ਗਲਤ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਲੋਕ ਵਿਧਾਇਕ, ਸਾਂਸਦ ਕਿਉਂ ਬਣਾਉਂਦੇ ਹਾਂ? ਅਸੀਂ ਹੇਮਾ ਮਾਲਿਨੀ ਤਾਂ ਹੈ ਨਹੀਂ ਕਿ ਚੱਟਣ ਲਈ ਬਣਾਉਂਦੇ ਹਾਂ। ਬਿਆਨ ‘ਤੇ ਵਿਵਾਦ ਵਧਣ ਦੇ ਬਾਅਦ ਸੂਰਜੇਵਾਲਾ ਨੇ ਸਫਾਈ ਦਿੱਤੀ ਸੀ ਤੇ ਕਿਹਾ ਸੀ ਕਿ ਮੇਰਾ ਇਰਾਦਾ ਹੇਮਾ ਮਾਲਿਨੀ ਦਾ ਅਪਮਾਨ ਕਰਨਾ ਨਹੀਂ ਸੀ। ਵਾਇਰਲ ਵੀਡੀਓ ਵਿਚ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਪਿਛਲੀ 9 ਅਪ੍ਰੈਲ ਨੂੰ ਰਣਦੀਪ ਸੂਰਜੇਵਾਲਾ ਨੂੰ ਹੇਮਾ ਮਾਲਿਨੀ ਖਿਲਾਫ ਗਲਤ ਟਿੱਪਣੀ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: