ecourts for traffic challans: ਟ੍ਰੈਫਿਕ ਨਿਯਮਾਂ ਦੇ ਉਲੰਘਣ ਤੋਂ ਬਾਅਦ ਚਾਲਾਨ ਭਰਨ ‘ਚ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਜਲਦ ਹੀ ਛੁਟਕਾਰਾ ਮਿਲਣ ਵਾਲਾ ਹੈ।ਹੁਣ ਚਾਲਾਨ ਭਰਨ ਲਈ ਤੁਹਾਨੂੰ ਕੋਰਟ ਦੇ ਚੱਕਰ ਨਹੀਂ ਲਾਉਣੇ ਪੈਣਗੇ।ਜਲਦ ਹੀ ਦੇਸ਼ ‘ਚ ਟੈ੍ਰਫਿਕ ਚਾਲਾਨ ਦੇ ਲਈ ਈ-ਕੋਰਟ ਦੀ ਸੁਵਿਧਾ ਸ਼ੁਰੂ ਹੋਣ ਵਾਲੀ ਹੈ।ਇਸ ਤੋਂ ਬਾਅਦ ਘਰ ਬੈਠੇ ਹੀ ਟ੍ਰੈਫਿਕ ਚਾਲਾਨ ਭਰ ਸਕਦੇ ਹੋ।ਕੇਂਦਰ ਸਰਕਾਰ ਵਲੋਂ ਇਸ ਲਈ 1,142 ਕਰੋੜ ਦਾ ਫੰਡ ਜਾਰੀ ਕੀਤਾ ਗਿਆ ਹੈ।
ਇਸ ਫੰਡ ਨੂੰ ਵੱਖ-ਵੱਖ 25 ਸੂਬਿਆਂ ‘ਚ ਵੰਡਿਆ ਗਿਆ ਹੈ।ਕੇਂਦਰ ਸਰਕਾਰ ਵਲੋਂ ਈ ਕੋਰਟ ਦੀ ਸੁਵਿਧਾ ਲਈ ਜੁਲਾਈ 2021 ਦਾ ਆਖਰੀ ਸਮਾਂ ਤੈਅ ਕੀਤਾ ਗਿਆ ਹੈ।ਦਰਅਸਲ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ 6 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਨੌ ਈਕੋਰਟ ਚਾਲੂ ਕੀਤੇ ਗਏ ਸਨ।ਇਨ੍ਹਾਂ ਸੂਬਿਆਂ ‘ਚ 20 ਜਨਵਰੀ 2021 ਤੱਕ ਰਿਕਾਰਡ 41 ਲੱਖ ਤੋਂ ਵੱਧ ਮਾਮਲਿਆਂ ਦਾ ਨਿਪਟਾਰਾ ਹੋਇਆ।ਰਾਜਧਾਨੀ ਦਿੱਲੀ ‘ਚ ਵੀ ਦੋ ਈਕੋਰਟ ਖੋਲੇ ਗਏ ਸਨ।
ਕੋਰੋਨਾ ਕਾਲ ਦੌਰਾਨ ਈਕੋਰਟ ਰਾਹੀਂ ਚਾਲਾਨ ਭਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਦੇਖਿਆ ਗਿਆ ਸੀ।ਟ੍ਰੈਫਿਕ ਨਿਯਮ ਦਾ ਉਲੰਘਣ ਹੋਣ ‘ਤੇ ਪੋਰਟਲ ਵਲੋਂ ਵਾਹਨ ਮਾਲਿਕ ਨੂੰ ਇੱਕ ਮੈਸੇਜ ਭੇਜਿਆ ਜਾਵੇਗਾ।24 ਘੰਟਿਆਂ ਦੇ ਅੰਦਰ ਇਸ ਲਿੰਕ ਦੇ ਰਾਹੀਂ ਚਾਲਾਨ ਦਾ ਪੇਮੈਂਟ ਕੀਤਾ ਜਾ ਸਕਦਾ ਹੈ।ਤੁਹਾਡਾ ਚਾਲਾਨ ਕੈਮਰੇ ਜਾਂ ਪੁਲਿਸ ਕਿਸੇ ਵੀ ਵਲੋਂ ਕੀਤਾ ਗਿਆ ਹੋਵੇ, ਤੁਸੀਂ ਈਕੋਰਟ ਰਾਹੀਂ ਇਸਦਾ ਭੁਗਤਾਨ ਕਰ ਸਕਦੇ ਹੋ।ਭੁਗਤਾਨ ਹੋਣ ‘ਤੇ ਇਸਦੀ ਰਸ਼ੀਦ ਵੀ ਤੁਹਾਨੂੰ ਤੁਰੰਤ ਮਿਲ ਜਾਵੇਗੀ।
ਨਾ ਕਰਜ਼ਾ ਦੇਣਾ, ਨਾ ਟੈਕਸ ਦੇਣਾ, ਕਰ ਲਵੇ ਸਰਕਾਰ ਜੋ ਕਰਨਾ, Ruldu Singh Mansa ਹੋ ਗਿਆ ਸਿੱਧਾ