ਮਹਾਰਾਸ਼ਟਰ ਤੋਂ ਭਾਜਪਾ ਦੇ ਲੋਕ ਸਭਾ ਸੰਸਦ ਮੈਂਬਰ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਈਡੀ ਉਨ੍ਹਾਂ ਦੇ ਪਿੱਛੇ ਨਹੀਂ ਆਵੇਗੀ ਕਿਉਂਕਿ ਉਹ ਭਾਜਪਾ ਦੇ ਸੰਸਦ ਮੈਂਬਰ ਹਨ। ਸਾਂਗਲੀ ਭਾਜਪਾ ਦੇ ਸੰਸਦ ਮੈਂਬਰ ਸੰਜੇ ਪਾਟਿਲ ਨੇ ਆਪਣੇ ਲੋਕ ਸਭਾ ਹਲਕੇ ਵਿੱਚ ਕਿਹਾ ਕਿ ਈਡੀ ਮੇਰੇ ਪਿੱਛੇ ਨਹੀਂ ਅਵਰਗੀ, ਕਿਉਂਕਿ ਮੈਂ ਭਾਜਪਾ ਦਾ ਸਾਂਸਦ ਹਾਂ।
ਪਾਟਿਲ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਵਿਰੋਧੀ ਧਿਰ ਕੇਂਦਰ ‘ਤੇ ਆਪਣੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਅਤੇ ਰਾਜਨੀਤਿਕ ਹਿਸਾਬ ਦੇ ਨਿਪਟਾਰੇ ਲਈ ਜਾਂਚ ਏਜੰਸੀਆਂ ਦੀ ਵਰਤੋਂ ਕਰਨ ਦਾ ਦੋਸ਼ ਲਗਾ ਰਹੀ ਹੈ। ਪਾਟਿਲ ਅਜਿਹੀ ਟਿੱਪਣੀ ਕਰਨ ਵਾਲੇ ਪਹਿਲੇ ਸਿਆਸਤਦਾਨ ਨਹੀਂ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਹਰਸ਼ਵਰਧਨ ਪਾਟਿਲ ਨੇ ਦਾਅਵਾ ਕੀਤਾ ਸੀ ਕਿ ਉਹ ਭਾਜਪਾ ਵਿੱਚ ਸ਼ਾਂਤੀ ਨਾਲ ਸੌਣ ਦੇ ਯੋਗ ਹਨ ਕਿਉਂਕਿ ਕੋਈ “ਪੁੱਛਗਿੱਛ” ਨਹੀਂ ਹੋ ਰਹੀ। ਪਾਟਿਲ, ਜੋ ਪੁਣੇ ਜ਼ਿਲ੍ਹੇ ਦੀ ਇੰਦਾਪੁਰ ਸੀਟ ਤੋਂ ਵਿਧਾਇਕ ਸਨ, ਸਾਲ 2019 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸੀ।
ਪੁਣੇ ਦੇ ਮਾਵਲ ‘ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਟਿਲ ਨੇ ਕਿਹਾ, ”ਸਾਨੂੰ ਵੀ ਭਾਜਪਾ ‘ਚ ਸ਼ਾਮਿਲ ਹੋਣਾ ਪਿਆ ਸੀ, ਉਹ (ਮੰਚ ‘ਤੇ ਬੈਠੇ ਵਿਰੋਧੀ ਪਾਰਟੀ ਦੇ ਕਿਸੇ ਵਿਅਕਤੀ ਵੱਲ ਇਸ਼ਾਰਾ ਕਰਦੇ ਹੋਏ) ਪੁੱਛ ਰਹੇ ਸਨ ਕਿ ਮੈਂ ਭਾਜਪਾ ‘ਚ ਕਿਉਂ ਸ਼ਾਮਿਲ ਹੋਇਆ? ਸਭ ਕੁੱਝ ਠੀਕ ਅਤੇ ਸ਼ਾਂਤੀਪੂਰਵਕ ਚੱਲ ਰਿਹਾ ਹੈ (ਭਾਜਪਾ ਵਿੱਚ), ਮੈਂ ਸ਼ਾਂਤੀ ਨਾਲ ਸੌਣ ਦੇ ਯੋਗ ਹਾਂ ਕਿਉਂਕਿ ਕੋਈ “ਪੁੱਛਗਿੱਛ” ਨਹੀਂ ਹੈ। ਜਦੋਂ ਉਨ੍ਹਾਂ ਦੇ ਇਸ ਬਿਆਨ ‘ਤੇ ਸਵਾਲ ਉਠਾਏ ਗਏ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਦੱਸ ਦਈਏ ਕਿ ਐਨਸੀਪੀ ਨੇਤਾ ਸ਼ਰਦ ਪਵਾਰ ਅਤੇ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਕੇਂਦਰ ਉੱਤੇ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ, ਅਜਿਹੇ ਬਿਆਨ ਕੇਂਦਰੀ ਲੀਡਰਸ਼ਿਪ ‘ਤੇ ਸਵਾਲ ਖੜ੍ਹੇ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe