education minister ramesh pokhriyal: ਪਿਛਲੇ ਸਾਲ ਕੋਰੋਨਾ ਵਾਇਰਸ ਦੇ ਚੱਲਦਿਆਂ ਸਾਰੇ ਸਕੂਲ, ਕਾਲਜ ਬੰਦ ਕਰਨ ਦੀ ਘੋਸ਼ਣਾ ਕੀਤੀ ਗਈ ਸੀ, ਜਿਸਦੇ ਚੱਲਦਿਆਂ ਅਜੇ ਤੱਕ ਕੇਂਦਰੀ ਵਿਦਿਆਲਿਆਂ ‘ਚ ਨਵੇਂ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਗਈ ਹੈ ਅਤੇ ਹੁਣ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਦੱਸਿਆ ਕਿ ਇਸ ਸਾਲ ਵੀ ਕੋਈ ਨਵੀਂ ਭਰਤੀ ਨਹੀਂ ਕੀਤੀ ਜਾ ਸਕੇਗੀ।ਦੂਜੇ ਪਾਸੇ ਮੌਜੂਦਾ ਸਮੇਂ ‘ਚ ਕੇਂਦਰੀ ਵਿਦਿਆਲੇ ‘ਚ 40,662 ਅਧਿਆਪਕ ਹਨ ਜਦੋਂ ਕਿ ਜਵਾਹਰ ਨਵੋਦਿਆ ਵਿਦਿਆਲੇ ‘ਚ 11,808 ਅਧਿਆਪਕ ਹਨ।ਸਿੱਖਿਆ ਮੰਤਰੀ ਨੇ ਹੇਠਲੇ ਸਦਨ ਨੂੰ ਲਿਖਤੀ ਜਵਾਬ ‘ਚ ਇਸਦੀ ਸੂਚਨਾ ਦਿੱਤੀ ਹੈ।
ਸਿੱਖਿਆ ਮੰਤਰੀ ਪੋਖਰਿਆਲ ਦਾ ਬਿਆਨ ਉਨਾਂ੍ਹ ਲੋਕਾਂ ਦੇ ਚਿਹਰੇ ‘ਤੇ ਮਾਯੂਸੀ ਲਿਆ ਸਕਦਾ ਹੈ ਜੋ ਕੇਂਦਰੀ ਵਿਦਿਆਲੇ ‘ਚ ਭਰਤੀ ਦੇ ਇੰਤਜ਼ਾਰ ‘ਚ ਬੈਠੇ ਸਨ ਹੁਣ ਉਨ੍ਹਾਂ ਨੂੰ ਪੂਰਾ ਇੱਕ ਸਾਲ ਹੋਰ ਇੰਤਜ਼ਾਰ ਕਰਨ ਪੈ ਸਕਦਾ ਹੈ।ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਦੱਸਿਆ ਕਿ ਨਵੇਂ ਕੇਂਦਰੀ ਵਿਦਿਆਲੇ ਖੋਲਣ ਦੇ ਪ੍ਰਸਤਾਵ ‘ਤੇ ਸਿਰਫ ਉਦੋਂ ਵਿਚਾਰ ਕੀਤਾ ਜਾਂਦਾ ਹੈ, ਜਦੋਂ ਭਾਰਤ ਸਰਕਾਰ, ਸੂਬਾ ਸਰਕਾਰਾਂ, ਸੰਘ ਸ਼ਾਸ਼ਤ ਪ੍ਰਦੇਸ਼ਾਂ ਦੇ ਪ੍ਰਸ਼ਾਸਕ ਵਿਭਾਗਾਂ ਨਾਲ ਪ੍ਰਤੀਬੱਧ ਹੁੰਦੇ ਹਨ।ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਨਵਾਂ ਕੇਂਦਰੀ ਵਿਦਿਆਲਾ ਖੋਲ੍ਹਣ ਲਈ ਕੇਵੀਐੱਸ ਦੇ ਨਿਰਧਾਰਿਤ ਮਾਨਦੰਡਾਂ ਅਨੁਸਾਰ ਜ਼ਮੀਨ, ਅਸਥਾਈ ਰਿਹਾਇਸ਼ ਸਮੇਤ ਕਈ ਸਾਧਨਾਂ ਦੀ ਲੋੜ ਹੁੰਦੀ ਹੈ।ਸਿੱਖਿਆ ਮੰਤਰੀ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲੇ ਨੂੰ ਦੇਸ਼ ਦੇ ਸਾਰੇ ਜ਼ਿਲਿਆਂ ‘ਚ 31 ਮਈ 2014 ਨੂੰ ਖੋਲਣ ਦੀ ਮਨਜ਼ੂਰੀ ਦਿੱਤੀ ਗਈ ਸੀ, ਪਰ ਨਵੋਦਿਆ ਵਿਦਿਆਲੇ ਯੋਜਨਾ ਨੂੰ ਅਜੇ ਤੱਕ ਸਵੀਕਾਰ ਨਹੀਂ ਕੀਤਾ ਗਿਆ ਹੈ।
ਮੋਰਚੇ ‘ਚ ਪਹੁੰਚੇ ਜੌਨੀ ਬਾਬੇ ਨੇ ਲਾ ‘ਤੀਆਂ ਲਹਿਰਾਂ, ਕਿਸਾਨਾਂ ਨੂੰ ਕਹਿੰਦਾ “ਦੱਸੋ ਕੀ ਚਾਹੀਦਾ, ਅੰਬਾਨੀ ਵੱਡਾ ਗਰੀਬ..