election commission hold press conference: ਕੋਰੋਨਾ ਮਹਾਂਮਾਰੀ ਦੌਰਾਨ ਬਿਹਾਰ ਵਿਧਾਨ ਸਭਾ ਲਈ ਚੋਣਾਂ ਦੀ ਮਿਤੀ ਦਾ ਐਲਾਨ ਹੋ ਗਿਆ ਹੈ।ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ੍ਰੰਸ ਕਰਕੇ ਸੂਬੇ ਦੀ ਮੈਂਬਰੀ ਵਿਧਾਨ ਸਭਾ ਲਈ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ।ਸੂਬੇ ‘ਚ 3 ਪੜਾਵਾਂ ‘ਚ ਚੋਣਾਂ ਹੋਣਗੀਆਂ।ਪਹਿਲੇ ਪੜਾਅ ‘ਚ 71 ਸੀਟਾਂ ਲਈ 28 ਅਕਤੂਬਰ ਨੂੰ ਵੋਟਾਂ ਪੈਣਗੀਆਂ।ਦੂਸਰੇ ਪੜਾਅ ‘ਚ 94 ਸੀਟਾਂ ਲਈ 3 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।ਕਮਿਸ਼ਨ ਨੇ ਇਸ ਵਾਰ ਚੋਣਾਂ ਦੇ ਲਈ ਖਾਸ ਇੰਤਜਾਮ ਕੀਤੇ ਹਨ।ਦੱਸਣਯੋਗ ਹੈ ਕਿ ਸੂਬੇ ‘ਚ ਪਿਛਲੀ ਵਾਰ ਪੜਾਅ ਹੋਏ ਸੀ।
ਕਾਨਫਰੰਸ ‘ਚ ਹੋਈਆਂ ਮੁੱਖ ਗੱਲਾਂ–
10 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਪਹਿਲੇ ਪੜਾਅ ਦੀਆਂ ਚੋਣਾਂ 28 ਅਕਤੂਬਰ ਨੂੰ, ਦੂਸਰੇ ਪੜਾਅ ਦਾ 3 ਨਵੰਬਰ ਅਤੇ ਤੀਜੇ ਪੜਾਅ ਦੀਆਂ ਚੋਣਾਂ 7 ਨਵੰਬਰ ਨੂੰ ਹੋਵੇਗੀ
ਤੀਜੇ ਪੜਾਅ ‘ਚ 15 ਜ਼ਿਲਿਆਂ ‘ਚ ਵੋਟਾਂ ਪੈਣਗੀਆਂ।ਇਸ ‘ਚ 78 ਸੀਟਾਂ ‘ਤੇ ਵੋਟਾਂ ਪੈਣਗੀਆਂ।
ਪਹਿਲੇ ਪੜਾਅ ‘ਚ 16 ਜ਼ਿਲਿਆਂ ‘ਚ ਵੋਟਾਂ ਹੋਣਗੀਆਂ।31,000 ਪੋਲਿੰਗ ਬੂਥ ‘ਤੇ ਵੋਟਾਂ ਪੈਣਗੀਆਂ।ਇਸ ‘ਚ 71 ਸੀਟਾਂ ‘ਤੇ ਵੋਟਾਂ ਪੈਣਗੀਆਂ।
ਸ਼ੋਸ਼ਲ ਮੀਡੀਆ ਦਾ ਦੁਰਉਪਯੋਗ ਕਰਨ ‘ਤੇ ਕਾਰਵਾਈ ਕੀਤੀ ਜਾਏਗੀ।
ਉਮੀਦਵਾਰਾਂ ‘ਤੇ ਚੱਲ ਰਹੇ ਮੁਕੱਦਮਿਆਂ ਦੀ ਜਾਣਕਾਰੀ ਜਨਤਕ ਕਰਨੀ ਹੋਵੇਗੀ।
ਦੂਜੇ ਪੜਾਅ ‘ਚ 17 ਜਿਲਿਆਂ ‘ਚ ਵੋਟਾਂ ਪੈਣਗੀਆਂ।