election commission is singularly responsible: ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ।ਇਸ ਦੌਰਾਨ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਫਟਕਾਰ ਲਗਾਈ ਹੈ।ਹਾਈ ਕੋਰਟ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਈ ਚੋਣ ਕਮਿਸ਼ਨ ਦੇ ਅਧਿਕਾਰੀ ਜਿੰਮੇਵਾਰ ਹਨ।ਅਜਿਹੇ ‘ਚ ਕਿਉਂ ਨਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਵਿਰੁੱਧ ਹੱਤਿਆ ਦੇ ਦੋਸ਼ਾਂ ਦਾ ਮੁਕੱਦਮਾ ਦਰਜ ਕੀਤਾ ਗਿਆ।ਮੁੱਖ ਜਸਟਿਸ ਸੰਜੀਵ ਬੈਨਰਜੀ ਨੇ ਸਖਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਹੀ ਕੋਰੋਨਾ ਦੀ ਦੂਜੀ ਲਹਿਰ ਦੇ ਲਈ ਜਿੰਮੇਵਾਰ ਹਨ।ਨਾਲ ਹੀ ਮਦਰਾਸ ਹਾਈ ਕੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋ ਮਈ ਨੂੰ ਕਮਿਸ਼ਨ ਨੇ ਕੋਰੋਨਾ ਪ੍ਰੋਟੋਕਾਲ ਦਾ ਪਾਲਨ ਸੁਨਿਸ਼ਚਿਤ ਕਰਨ ਲਈ ਬਲੂ ਪ੍ਰਿੰਟ ਤਿਆਰ ਨਹੀਂ ਕੀਤਾ ਤਾਂ ਵੋਟਾਂ ਦੀ ਗਿਣਤੀ ‘ਤੇ ਤੁਰੰਤ ਰੋਕ ਲਗਾ ਦਿੱਤੀ ਜਾਵੇਗੀ।
ਕੋਰੋਨਾ ਦੇ ਤਾਜ਼ਾ ਹਾਲਾਤ ‘ਤੇ ਚਿੰਤਾ ਵਿਅਕਤ ਕਰਦੇ ਹੋਏ ਚੀਫ ਜਸਟਿਸ ਸੰਜੀਵ ਬੈਨਰਜੀ ਅਤੇ ਸੇਂਥਿਲ ਰਾਮਾਮੂਰਤੀ ਦੀ ਬੈਂਚ ਨੇ ਕਿਹਾ ਕਿ ਸੰਵੈਧਾਨਿਕ ਅਧਿਕਾਰੀਆਂ ਨੂੰ ਅਜਿਹੀਆਂ ਗੱਲਾਂ ਯਾਦ ਦਿਵਾਉਣੀਆਂ ਪੈਂਦੀਆਂ ਹਨ।ਜਦੋਂ ਕੋਈ ਵਿਅਕਤੀ ਜੀਵਿਤ ਬਚੇਗਾ ਤਾਂ ਲੋਕਤੰਤਰ ‘ਚ ਹਿੱਸਾ ਲੈਣਗੇ।ਹਾਈ ਕੋਰਟ ਨੇ ਅਧਿਕਾਰੀਆਂ ਤੋਂ ਪੁੱਛਿਆ ਕਿ ਤੁਸੀਂ ਉਸ ਸਮੇਂ ਕਿੱਥੇ ਸੀ, ਜਦੋਂ ਵੱਡੀਆਂ ਵੱਡੀਆਂ ਰੈਲੀਆਂ ਹੋ ਰਹੀਆਂ ਸਨ।ਦਰਅਸਲ ਤਾਮਿਲਨਾਡੂ ਕੈਬੇਨਿਟ ‘ਚ ਮੰਤਰੀ ਅਤੇ ਕਰੂਰ ਤੋਂ AIADMK ਦੇ ਵਿਧਾਇਕ ਐੱਮਆਰ ਵਿਜੇ ਭਾਸਕਰ ਨੇ ਹਾਈ ਕੋਰਟ ‘ਚ ਕੇਸ ਦਾਇਰ ਕੀਤਾ ਹੈ।ਵਿਜੇ ਭਾਸਕਰ ਵਲੋਂ ਕਿਹਾ ਗਿਆ ਸੀ ਕਿ ਕਰੂਰ ‘ਚ 77 ਉਮੀਦਵਾਰਾਂ ਦੀ ਵੋਟ ਦੀ ਗਿਣਤੀ ਲਈ ਸਿਰਫ 2 ਕਾਉਂਟਿੰਗ ਰੂਮ ਬਣਾਏ ਗਏ ਹਨ।ਕੋਰੋਨਾ ਕੰਮ ‘ਚ ਕਾਉਂਟਿੰਗ ਲਈ ਸਪੇਸ ਨਹੀਂ ਦਿੱਤਾ ਗਿਆ।
ਪੁਲਿਸ ਨੇ ਵਿਆਹ ਦੇ ਰੰਗ ‘ਚ ਪਾਇਆ ਭੰਗ, ਅੱਕੇ ਬਰਾਤੀਆਂ ਨੇ ਪੁਲਿਸ ਨੂੰ ਘੇਰ ਕੇ ਪਾਈਆਂ ਭਾਜੜਾਂ