ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਅਨੋਖਾ ਕਾਰਨਾਮਾ ਸਾਹਮਣੇ ਆਇਆ ਜਿਸ ਦੇ ਬਾਅਦ ਉਨ੍ਹਾਂ ਨੂੰ ਅਨਾਥ ਘਰ ਦੇ ਲੋਕਾਂ ਨੂੰ ਖਾਣਾ ਖੁਆਉਣ ਨੂੰ ਕਿਹਾ ਗਿਆ। ਦਰਅਸਲ ਇਕ ਗਾਹਕ ਨੂੰ 4000 ਬਿੱਲ ਭੇਜਣ ਦੀ ਬਜਾਏ 2 ਲੱਖ ਰੁਪਏ ਤੋਂ ਵੱਧ ਦਾ ਬਿਜਲੀ ਬਿੱਲ ਭੇਜ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਵਾਰਾਣਸੀ ਵਿਚ ਬਿਜਲੀ ਵਿਭਾਗ ਦੇ 4 ਅਧਿਕਾਰੀਆਂ ਨੂੰ ਸਜ਼ਾ ਵਜੋਂ ਅਨਾਥ ਘਰ ਦੇ ਲੋਕਾਂ ਨੂੰ ਖਾਣਾ ਖੁਆਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਹ ਬਿਜਲੀ ਬਿੱਲ ਸਾਲ 1911 ਨਾਲ ਜੋੜਿਆ ਗਿਆ ਸੀ। ਉੱਤਰ ਪ੍ਰਦੇਸ਼ ਬਿਜਲੀ ਨਿਗਮ ਲਿਮਟਿਡ ਨੇ ਇਨ੍ਹਾਂ ਅਧਿਕਾਰੀਆਂ ਨੂੰ ਉੱਤਰ ਪ੍ਰਦੇਸ਼ ਸੂਚਾ ਕਮਿਸ਼ਨ ਨੇ ਦੋਸ਼ੀ ਪਾਇਆ ਤੇ ਉਨ੍ਹਾਂ ਨੂੰ ਬਿਜਲੀ ਬਿਲ ਘਟਾ ਕੇ 3998 ਰੁਪਏ ਕਰਨ ਦਾ ਹੁਕਮ ਦਿੱਤਾ ਗਿਆ।
ਕਮਿਸ਼ਨ ਨੇ ਕਾਰਵਾਈ ਦੌਰਾਨ ਦੋਸ਼ੀ ਅਧਿਕਾਰੀਆਂ ਤੋਂ ਪੁੱਛਿਆ ਕਿ ਕੀ UPPCL 1911 ਵਿਚ ਹੋਂਦ ਵਿਚ ਸੀ ਤੇ ਕੀ ਵਾਰਾਣਸੀ ਦੇ ਲੋਕਾਂ ਨੂੰ ਉਦੋਂ ਬਿਜਲੀ ਮਿਲ ਰਹੀ ਸੀ। ਵਾਰਾਣਸੀ ਦੇ ਵਾਸੀ ਉਮਾਸ਼ੰਕਰ ਯਾਦਵ ਨੂੰ ਯੂਪੀਪੀਸੀਐੱਲ ਵੱਲੋਂ ਇਕ ਕਨੈਕਸ਼ਨ ‘ਤੇ 2.24 ਲੱਖ ਰੁਪਏ ਦਾ ਬਿਜਲੀ ਬਿਲ ਭਰਨ ਨੂੰ ਗਿਆ ਗਿਆ ਸੀ। ਉਮਾਸ਼ੰਕਰ ਨੇ ਇਸ ਬਿੱਲ ‘ਤੇ ਸਵਾਲ ਚੁੱਕਿਆ ਪਰ ਉਨ੍ਹਾਂ ਨੂੰ ਸਹੀ ਹੱਲ ਨਹੀਂ ਮਿਲਿਆ।
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਮੰਗ- ‘WTO ਤੋਂ ਬਾਹਰ ਆਏ ਭਾਰਤ’, ਭਲਕੇ ਦੇਸ਼ ਭਰ ‘ਚ ਟਰੈਕਟਰ ਲੈ ਕੇ ਕਰਨਗੇ ਪ੍ਰਦਰਸ਼ਨ
ਉਮਾਸ਼ੰਕਰ ਨੇ ਦਸੰਬਰ 2022 ਵਿਚ ਨਿਗਮ ਤੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ। ਪਰ ਜਦੋਂ ਉਨ੍ਹਾਂ ਨੂੰ ਸਹੀ ਜਵਾਬ ਨਹੀਂ ਮਿਲਿਆ ਤਾਂ ਉਹ ਉੱਚ ਅਧਿਕਾਰੀਆਂ ਦੀ ਸ਼ਰਨ ਵਿਚ ਗਏ। ਅਪ੍ਰੈਲ 2023 ਵਿਚ ਯਾਦਵ ਨੇ ਉੱਤਰ ਪ੍ਰਦੇਸ਼ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਸੂਬਾ ਸੂਚਨਾ ਕਮਿਸ਼ਨ ਅਜੇ ਕੁਮਾਰ ਉਪ੍ਰੇਤੀ ਨੇ ਦੱਸਿਆ ਕਿ ਨਤੀਜੇ ਵਜੋਂ ਚਾਰ ਯੂਪੀਸੀਐੱਲ ਅਧਿਕਾਰੀ ਦੋਸ਼ੀ ਪਾਏ ਗਏ ਤੇ ਉਨ੍ਹਾਂ ਨੂੰ ਵਾਰਾਣਸੀ ਵਿਚ 2 ਅਨਾਥ ਘਰ ਵਿਚ ਬੱਚਿਆਂ ਨੂੰ ਖਾਣਾ ਖੁਆਉਣ ਨੂੰ ਕਿਹਾ ਗਿਆ।