encounter security forces militants jks budgam: ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕੀਤਾ ਹੈ।ਬੜਗਾਮ ਜ਼ਿਲੇ ਦੇ ਮਾਚੁਆ ‘ਚ ਮੰਗਲਵਾਰ ਨੂੰ ਉਸ ਸਮੇਂ ਗੋਲੀਆਂ ਦੀ ਆਵਾਜ਼ ਗੂੰਜ ਉੱਠੀ, ਜਿਥੇ ਉਹ ਲੁਕੇ ਹੋਏ ਅੱਤਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ।ਦੇਰ ਰਾਤ ਤੱਕ ਮੁਠਭੇੜ ‘ਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਘੇਰ ਰੱਖਿਆ ਸੀ,ਜਿਨ੍ਹਾਂ ਨੂੰ ਢੇਰ ਕਰ ਦਿੱਤਾ ਗਿਆ ਹੈ।ਪੁਲਸ ਨੇ ਇਸਦੀ ਜਾਣਕਾਰੀ ਦਿੱਤੀ ਹੈ।ਅੱਤਵਾਦੀ ਠਿਕਾਣਿਆਂ ਦੇ ਕੋਲ ਸਥਿਤ ਮਕਾਨਾਂ ਤੋਂ ਸੁਰੱਖਿਆ ਬਲਾਂ ਨੇ ਕਰੀਬ ਦੋ ਦਰਜਨ ਲੋਕਾਂ ਨੂੰ ਅੱਤਵਾਦੀਆਂ ਦੀ ਗੋਲੀਬਾਰੀ ਦੌਰਾਨ ਹੀ ਸੁਰੱਖਿਅਤ ਸਥਾਨਾਂ ‘ਤੇ
ਪਹੁੰਚਾਇਆ।ਲਾਲਚੌਕ ਤੋਂ ਕਰੀਬ 12 ਕਿਮੀ. ਦੂਰ ਮਾਚੂਆ ‘ਚ ਅੱਤਵਾਦੀਆਂ ਨੂੰ ਦੇਖੇ ਜਾਣ ਦੀ ਸੂਚਨਾ ਮਿਲਦਿਆਂ ਹੀ ਸ਼ਾਮ ਨੂੰ ਪੁਲਸ ਨੇ ਸੈਨਾ ਅਤੇ ਸੀਆਰਪੀਐੱਫ ਦੇ ਜਵਾਨਾਂ ਦੇ ਨਾਲ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ।ਤਲਾਸ਼ੀ ਲੈਂਦਿਆਂ ਜਵਾਨ ਜਦੋਂ ਅਰਿਬਾਗ ਮਾਗਰੇ ਮੁਹੱਲੇ ‘ਚ ਦਾਖਲ ਹੋਏ ਤਾਂ ਇੱਕ ਮਕਾਨ ‘ਚ ਲੁਕੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਦੇਖ ਲਿਆ।ਅੱਤਵਾਦੀਆਂ ਨੇ ਜਵਾਨਾਂ ਦੀ ਘੇਰਾਬੰਦੀ ਤੋੜ ਕੇ ਭੱਜਣ ਲਈ ਪਹਿਲਾਂ ਗ੍ਰੇਨੇਡ ਅਤੇ ਫਿਰ ਫਾਇਰਿੰਗ ਕੀਤੀ।ਜਵਾਨਾਂ ਨੇ ਖੁਦ ਨੂੰ ਬਚਾਉਂਦੇ ਹੋਏ ਜਵਾਬੀ ਕਾਰਵਾਈ ‘ਚ ਫਾਇਰਿੰਗ ਸ਼ੁਰੂ ਕਰ ਦਿੱਤੀ।ਇਸ ਦੇ ਨਾਲ ਹੀ ਮੁਠਭੇੜ ਸ਼ੁਰੂ ਹੋ ਗਈ।ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਇੱਕ ਮਕਾਨ ‘ਚ ਲੁਕੇ ਹੋਏ ਸੀ।ਉਨ੍ਹਾਂ ਨੂੰ ਕਈ ਵਾਰ ਸੈਂਰੇਡਰ ਲਈ ਕਿਹਾ ਗਿਆ ਸੀ, ਪਰ ਫਾਇਰਿੰਗ ਕਰਦੇ ਰਹੇ।ਅੱਤਵਾਦੀਆਂ ਦੇ ਠਿਕਾਣੇ ਦੇ ਆਸਪਾਸ ਕਰੀਬ ਦੋ ਦਰਜਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ।ਰਾਤ ਦੇ ਅੰਧੇਰੇ ‘ਚ ਅੱਤਵਾਦੀ ਭੱਜ ਨਾ ਸਕੇ।ਇਸ ਲਈ ਚਾਰੇ ਪਾਸਿਆਂ ਤੋਂ ਘੇਰਾਬੰਦੀ ਕੀਤੀ ਗਈ।ਅੱਤਵਾਦੀਆਂ ਦਾ ਸਬੰਧ ਜੈਸ਼-ਏ-ਮੁਹੰਮਦ ਨਾਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।