entering bank without mask guard shoots: ਯੂ.ਪੀ ਦੇ ਬਰੇਲੀ ‘ਚ ਬੈਂਕ ਆਫ ਬੜੌਦਾ ਤੋਂ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।ਮਾਸਕ ਨਾ ਲਗਾਉਣ ‘ਤੇ ਇੱਥੇ ਬੈਂਕ ਗਾਰਡ ਨੇ ਇੱਕ ਰੇਲਵੇ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ।ਰੇਲਵੇ ਕਰਮਚਾਰੀ ਨੂੰ ਪੁਲਿਸ ਨੇ ਜ਼ਿਲਾ ਹਸਪਤਾਲ ‘ਚ ਭਰਤੀ ਕਰਾਇਆ ਹੈ ਜਦੋਂਕਿ ਦੋਸ਼ੀ ਗਾਰਡ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਗੋਲੀ ਮਾਰਨ ਦੇ ਬਾਵਜੂਦ ਗਾਰਡ ਨੂੰ ਉਸਦਾ ਕੋਈ ਪਛਤਾਵਾ ਨਹੀਂ ਹੈ।
ਸਗੋਂ ਉਹ ਤਾਂ ਰੇਲਵੇ ਕਰਮਚਾਰੀ ਨੂੰ ਜੇਲ ਭਿਜਵਾਉਣ ਦੀ ਗੱਲ ਕਰ ਰਿਹਾ ਹੈ।ਦਰਅਸਲ, ਰੇਲਵੇ ਕਾਲੋਨੀ ਨਿਵਾਸੀ ਰਾਜੇਸ਼ ਰਾਠੌਰ ਪਾਸਬੁੱਕ ‘ਚ ਐਂਟਰੀ ਕਰਾਉਣ ਲਈ ਸ਼ਹਿਰ ਕੋਤਵਾਲੀ ਥਾਣਾ ਖੇਤਰ ਦੇ ਸਟੇਸ਼ਨ ਰੋਡ ਸਥਿਤ ਬੈਂਕ ਆਫ ਬੜੌਦਾ ਗਏ ਸਨ।ਰਾਜੇਸ਼ ਦੀ ਪਤਨੀ ਪ੍ਰਿਯੰਕਾ ਰਾਠੌਰ ਨੇ ਦੱਸਿਆ ਕਿ ਰਾਜੇਸ਼ ਨੇ ਮਾਸਕ ਨਹੀਂ ਪਾਇਆ ਸੀ ਇਸਲਈ ਗਾਰਡ ਨੇ ਉਨਾਂ੍ਹ ਨੂੰ ਬੈਂਕ ‘ਚ ਨਹੀਂ ਜਾਣ ਦਿੱਤਾ।
ਰਾਜੇਸ਼ ਘਰ ਤੋਂ ਮਾਸਕ ਲੈ ਕੇ ਆਏ, ਪਰ ਉਸਦੇ ਬਾਵਜੂਦ ਗਾਰਡ ਨੇ ਬੈਂਕ ‘ਚ ਨਹੀਂ ਜਾਣ ਦਿੱਤਾ ਅਤੇ ਗੋਲੀ ਮਾਰ ਦਿੱਤੀ।ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਸ਼ਹਿਰ ਕੋਤਵਾਲੀ ਪੁਲਿਸ, ਐੱਸਐੱਸਪੀ ਅਤੇ ਐੱਸਪੀ ਸਿਟੀ ਮੌਕੇ ‘ਤੇ ਪਹੁੰਚੇ।ਐੱਸਐੱਸਪੀ ਰੋਹਿਤ ਸਿੰਘ ਸਜਵਾਨ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਗਾਰਡ ਅਤੇ ਰੇਲਵੇ ਕਰਮਚਾਰੀ ‘ਚ ਕਹਾਸੁਣੀ ਹੋ ਗਈ ਸੀ ਜਿਸ ਕਾਰਨ ਉਸਨੇ ਰਾਜੇਸ਼ ਨੂੰ ਗੋਲੀ ਮਾਰ ਦਿੱਤੀ।
ਇਹ ਵੀ ਪੜੋ:‘ਤੁਸੀਂ ਰੈਲੀ ਕਰ ਰਹੇ ਸੀ, ਮੈਂ ਆਕਸੀਜਨ ਦਾ ਪ੍ਰਬੰਧ’: ਕੇਜਰੀਵਾਲ ਦਾ ਆਡਿਟ ਰਿਪੋਰਟ ਬਾਰੇ ਕੇਂਦਰ ਸਰਕਾਰ ‘ਤੇ ਪਲਟਵਾਰ
ਰਾਜੇਸ਼ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ ਅਤੇ ਦੋਸ਼ੀ ਗਾਰਡ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਵੱਡੀ ਗੱਲ ਇਹ ਹੈ ਕਿ ਬੈਂਕ ਨੇ ਕਿਸ ਤਰ੍ਹਾਂ ਦੇ ਗਾਰਡ ਨੂੰ ਸੁਰੱਖਿਆ ਲਈ ਰੱਖਿਆ ਹੈ ਜੋ ਬੈਂਕ ਆਏ ਗ੍ਰਾਹਕਾਂ ਨੂੰ ਗੋਲੀ ਮਾਰ ਦਿੰਦਾ ਹੈ।ਅਜਿਹੇ ‘ਚ ਕਿਤੇ ਨਾ ਕਿਤੇ ਬੈਂਕ ਪ੍ਰਸ਼ਾਸਨ ਵੀ ਇਸ ਘਟਨਾ ਲਈ ਜ਼ਿੰਮੇਵਾਰ ਹੈ।
ਇਹ ਵੀ ਪੜੋ:ਵਿਕਾਸ ਦੇ ਨਾਮ ‘ਤੇ ਪੁੱਟ ਕੇ ਰੱਖ ਦਿੱਤੀਆਂ ਚੰਗੀਆਂ-ਭਲੀਆਂ ਬਣੀਆਂ Roads, ਸਰਕਾਰ ਦੇ ਕੰਮਾਂ ‘ਤੇ ਭੜਕੇ ਲੋਕ