entertainment parks government guidelines: ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਕੇਂਦਰੀ ਮੰਤਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇੰਟਰਟੇਨਮੈਂਟ (ਮਨੋਰੰਜਨ) ਪਾਰਕਾਂ ਅਤੇ ਇਸ ਤਰ੍ਹਾਂ ਦੀਆਂ ਕਈ ਹੋਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਇਸ ‘ਚ ਮੰਤਰਾਲੇ ਨੇ ਕਿਹਾ ਹੈ ਕਿ ਹਫਤੇ ‘ਚ ਸਾਰੇ ਦਿਨ ਭੀੜ ਇਕੋ ਜਿਹੀ ਨਹੀਂ ਹੋਵੇਗੀ,ਵੀਕੇਂਡ ਜਾਂ ਛੁੱਟੀ ਵਾਲੇ ਦਿਨਾਂ ‘ਚ ਭੀੜ ਬਹੁਤ ਵੱਧ ਸਕਦੀ ਹੈ।ਇਸ ਲਈ ਇਸ ਯੋਜਨਾ ‘ਚ ਜਿਆਦਾ ਭੀੜ ਵਾਲੇ ਨੂੰ ਦਿਨਾਂ ਨੂੰ ਧਿਆਨ ‘ਚ ਰੱਖਿਆ ਗਿਆ ਹੈ।ਸਰਕਾਰ ਵਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼…
1.ਖਿੜਕੀਆਂ ਅਤੇ ਦਰਵਾਜੇ ਨੂੰ ਖੁੱਲਾ ਰੱਖ ਕੇ ਜਿਥੋਂ ਤੱਕ ਸੰਭਵ ਹੋ ਸਕੇ ਕੁਦਰਤੀ ਹਵਾ ਦਾ ਸੰਚਾਰ ਹੁੰਦਾ ਰਹਿਣਾ ਚਾਹੀਦਾ।
2.ਆਉਂਦੇ-ਜਾਂਦੇ ਸਮੇਂ ਲਾਈਨ ਲਗਾਉਂਦੇ ਸਮੇਂ 6 ਫੁੱਟ ਦੀ ਸ਼ਰੀਰਕ ਦੂਰੀ ਸਮਾਜਿਕ ਦੂਰੀ ਨੂੰ ਨਿਸ਼ਚਿਤ ਬਣਾਇਆ ਜਾਵੇ।
3.ਸਵੀਮਿੰਗ ਪੂਲ ਬੰਦ ਰਹਿਣਗੇ,ਪਰ ਪਾਣੀ ਦੀ ਥੀਮ ਵਾਲੇ ਪਾਰਕਾਂ ‘ਚ ਪਾਣੀ ਨੂੰ ਨਿਯਮਿਤ ਰੂਪ ਨਾਲ ਫਿਲਟਿਰ ਅਤੇ ਉਸਦੀ ਕਲੋਰੀਨ ਨਾਲ ਸਫਾਈ ਕੀਤੀ ਜਾਵੇਗੀ।
- ਸਿਨੇਮਾ, ਫੂਡ ਕੋਰਟ ਅਤੇ ਰੈਸਟੋਰੈਂਟ ‘ਚ ਬੈਠਣ ਦੀ ਕੁਲ ਸਮਰੱਥਾ ਸਿਰਫ 50 ਫੀਸਦੀ ਦੀ ਆਗਿਆ ਦਿੱਤੀ ਗਈ ਹੈ।
5.ਆਰਡਰ ਦੇਣ ਲਈ ਸਮਾਜਿਕ ਦੂਰੀ ਅਤੇ ਭੁਗਤਾਨ ਲਈ ਡਿਜ਼ੀਟਲ ਪੇਮੈਂਟ ਨੂੰ ਬੜਾਵਾ ਦਿੱਤਾ ਜਾਵੇਗਾ।
6.ਰਾਈਡਸ ਤੋਂ ਪਹਿਲਾਂ ਉਪਕਰਨਾਂ ਦੀ ਵਾਰ-ਵਾਰ ਛੂਹੀ ਜਾਣ ਵਾਲੀ ਥਾਂ ਨੂੰ ਸੈਨੇਟਾਈਜ਼ਰ ਕੀਤਾ ਜਾਵੇ।
ਸ਼ਰੀਰਕ ਦੂਰ ਦਾ ਪਾਲਣ ਕਰਨ ਲਈ ਲੋਕਾਂ ਦੀ ਗਿਣਤੀ ਸੀਮਿਤ ਕੀਤੀ ਜਾਵੇਗੀ। - ਸੀ.ਸੀ.ਟੀ.ਵੀ.ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇਗਾ।
15 ਅਕਤੂਬਰ ਤੋਂ ਕੋੋਰੋਨਾ ਮਹਾਂਮਾਰੀ ਦੌਰਾਨ ਸਾਰੀਆਂ ਸਾਵਧਾਨੀਆਂ ਦੇ ਨਾਲ ਦੇਸ਼ ਭਰ ‘ਚ ਸਿਨੇਮਾ ਘਰਾਂ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ।ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ 15 ਅਕਤੂਬਰ ਤੋਂ ਸਿਨੇਮਾ ਹਾਲ ਅਤੇ ਮਲਟੀਪਲੇਕਸ ਖੋਲ ਦਿੱਤੇ ਜਾਣਗੇ।