550 ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਅਯੁੱਧਿਆ ਵਿਚ ਰਾਮ ਮੰਦਰ ਬਣ ਰਿਹਾ ਹੈ। 22 ਜਨਵਰੀ ਨੂੰ ਵਿਸ਼ਾਲ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੈ। ਦੁਨੀਆ ਭਰ ਵਿਚ ਪ੍ਰਭੂ ਸ਼੍ਰੀਰਾਮ ਦੇ ਭਗਤ ਬੇਸਬਰੀ ਨਾਲ ਉਸ ਪਲ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਭਗਵਾਨ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ।
ਦੱਸ ਦੇਈਏ ਕਿ ਅਯੁੱਧਿਆ ਦਾ ਰਾਮ ਮੰਦਰ ਬਹੁਤ ਹੀ ਵਿਸ਼ਾਲ ਤਰੀਕੇ ਨਾਲ ਬਣ ਰਿਹਾ ਹੈ। ਇਹ ਮੰਦਰ ਲਗਭਗ 1000 ਸਾਲ ਤੱਕ ਇੰਝ ਹੀ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਭੂਚਾਲ ਵੀ ਇਸ ਦਾ ਕੁਝ ਨਹੀਂ ਵਿਗਾੜ ਸਕੇਗਾ। ਇਸ ਦੇ ਨਿਰਮਾਣ ਵਿਚ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਦਰਮਿਆਨ ਖਬਰ ਹੈ ਕਿ ਰਾਮ ਮੰਦਰ ਵਿਚ ਅਜਿਹੀ ਟੈਕਨਾਲੋਜੀ ਲਗਾਉਣ ਦੀ ਤਿਆਰੀ ਹੈ ਜਿਸ ਤਹਿਤ ਹਰ ਸਾਲ ਰਾਮ ਨੌਮੀ ‘ਤੇ ਸੂਰਜ ਦੀਆਂ ਕਿਰਨਾਂ ਰਾਮਲੱਲਾ ਦਾ ਤਿਲਕ ਕਰਨਗੀਆਂ। ਮੰਦਰ ਵਿਚ ਰਾਮਲੱਲਾ ਦੀ ਮੂਰਤੀ ਦੇ ਮੱਥੇ ‘ਤੇ ਸੂਰਜ ਦੇਵ ਤਿਲਕ ਕਰਨਗੇ।
ਜਾਣਕਾਰੀ ਮੁਤਾਬਕ ਹਰ ਸਾਲ ਚੇਤ ਮਹੀਨੇ ਦੀ ਰਾਮ ਨੌਮੀ ਨੂੰ ਦੁਪਹਿਰ ਠੀਕ 12 ਵਜੇ ਸੂਰਜ ਦੀਆਂ ਕਿਰਨਾਂ ਸਿੱਧੇ ਭਗਵਾਨ ਰਾਮਲੱਲਾ ਦੀ ਮੂਰਤੀ ਦੇ ਮਸਤਕ ‘ਤੇ 6 ਮਿੰਟ ਲਈ ਪੈਣਗੀਆਂ। ਵਿਗਿਆਨੀ ਇਸ ਲਈ ਰਾਮ ਮੰਦਰ ਵਿਚ ਗਜਬ ਦੀ ਟੈਕਨਾਲੋਜੀ ਲਗਾਉਣ ਵਾਲੇ ਹਨ। ਸੂਰਜ ਤਿਲਕ ਮਿਰਰ ਤੇ ਲੈਂਸ ਦੀ ਮਦਦ ਨਾਲ ਸੰਭਵ ਹੋਵੇਗਾ। ਸੂਰਜ ਦੀਆਂ ਕਿਰਨਾਂ ਰਾਮ ਮੰਦਰ ਦੇ ਸਿਖਰ ਨਾਲ ਦਾਖਲ ਹੋ ਕੇ ਮਿਰਰ ਤੇ ਲੈਂਸ ਜ਼ਰੀਏ ਗਰਭਗ੍ਰਿਹ ਤੱਕ ਪਹੁੰਚਣਗੀਆਂ ਤੇ ਪ੍ਰਭੂ ਸ਼੍ਰੀਰਾਮ ਦਾ ਸੂਰਜ ਤਿਲਕ ਕਰਨਗੀਆਂ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ‘ਚ ਭਲਕੇ ਹੋਇਆ ਛੁੱਟੀ ਦਾ ਐਲਾਨ, ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਮੱਦੇਨਜ਼ਰ ਲਿਆ ਫੈਸਲਾ
ਸੂਰਜ ਤਿਲਕ ਲਈ ਮੰਦਰ ਦੇ ਤੀਜੇ ਫਲੋਰ ‘ਤੇ ਇਕ ਆਪਟੀਕਲ ਲੈਂਸ ਲਗਾਇਆ ਜਾਵੇਗਾ। ਉਸ ਜ਼ਰੀਏ ਸੂਰਜ ਦੀਆਂ ਕਿਰਨਾਂ ਪਾਈਪ ਵਿਚ ਲੱਗੇ ਰਿਫਲੈਕਟਰ ਦੀ ਮਦਦ ਨਾਲ ਗਰਭਗ੍ਰਹਿ ਤੱਕ ਪਹੁੰਚਣਗੀਆਂ ਜਿਥੇ ਭਗਵਾਨ ਸ਼੍ਰੀਰਾਮ ਦੀ ਮੂਰਤੀ ਹੋਵੇਗੀ। ਲੈਂਸ ਤੇ ਰਿਫਲੈਕਟਰ ਦਾ ਅਜਿਹਾ ਸਟੀਕ ਸੈੱਟ ਕੀਤਾ ਜਾਵੇਗਾ ਕਿ ਸੂਰਜ ਦੀਆਂ ਕਿਰਨਾਂ ਸਿੱਧੇ ਭਗਵਾਨ ਦੇ ਮਸਤਕ ‘ਤੇ ਪੈਣਗੀਆਂ ਤੇ ਉਨ੍ਹਾਂ ਦਾ ਸੂਰਜ ਤਿਲਕ ਹੋਵੇਗਾ। ਹਰ ਸਾਲ ਰਾਮ ਨੌਮੀ ਨੂੰ ਲਗਭਗ 6 ਮਿੰਟ ਤੱਕ ਸੂਰਜ ਦੀਆਂ ਕਿਰਨਾਂ ਪ੍ਰਭੂ ਦਾ ਤਿਲਕ ਕਰਨਗੀਆਂ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”