evm mvm modi voting machine rahul gandhi : ਅਤੇ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਤੀਸ਼ ਕੁਮਾਰ ‘ਤੇ ਸਿਆਸੀ ਤੰਜ ਕੱਸਿਆ।ਉਨ੍ਹਾਂ ਨੇ ਦੋਵਾਂ ਨੂੰ ਇੱਕ ਹੀ ਚੀਜ਼ ਕਿਹਾ ਹੈ ਇਹ ਦੋਵੇਂ ਵੱਖ ਨਹੀਂ ਹਨ।ਪ੍ਰਧਾਨ ਮੰਤਰੀ ਮੋਦੀ ਨਿਤੀਸ਼ ਕੁਮਾਰ ਦੀ ਪ੍ਰਸ਼ੰਸ਼ਾ ਕਰਦੇ ਹਨ ਅਤੇ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਉਂਦੇ ਹਨ।ਰਾਹੁਲ ਗਾਂਧੀ ਨੇ ਅਰਰਿਆ ‘ਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰਦਿਆਂ ਹੋਏ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਭਾਜਪਾ ਅਤੇ ਜੇਡੀਯੂ ਨੂੰ ਵੋਟ ਦਿੱਤਾ ਪਰ ਉਨ੍ਹਾਂ ਨੇ ਤੁਹਾਨੂੰ ਧੋਖਾ ਦਿੱਤਾ।ਉਨ੍ਹਾਂ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਤੁਹਾਡੇ ਢਿੱਡ ‘ਚ ਛੁਰਾ ਮਾਰਿਆ ਹੈ।ਕਾਂਗਰਸ ਆਗੂ ਨੇ ਕਿਹਾ ਕਿ ਪਿਛਲੀਆਂ ਚੋਣਾਂ ‘ਚ ਤੁਸੀਂ ਗਠਬੰਧਨ ਨੂੰ ਵੋਟ ਦਿੱਤਾ।ਪਰ ਬਾਅਦ ‘ਚ ਨਿਤੀਸ਼ ਕੁਮਾਰ
ਭਾਜਪਾ ਦੇ ਨਾਲ ਮਿਲ ਗਏ।ਕਾਂਗਰਸ ਨੇਤਾ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ(ਈਵੀਐੱਮ) ਨੂੰ ਐੱਮਵੀਐੱਮ (ਮੋਦੀ ਵੋਟਿੰਗ ਮਸ਼ੀਨ) ਦੱਸਿਆ।ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਈਵੀਐੱਮ ਹੋਵੇ ਐੱਮਵੀਐੱਮ ਹੋਵੇ,ਇਸ ਵਾਰ ਇੱਥੋਂ ਦੇ ਨੌਜਵਾਨਾਂ ‘ਚ ਗੁੱਸਾ ਹੈ ਅਤੇ ਮਹਾਗਠਬੰਧਨ ਜਿੱਤਣ ਜਾ ਰਿਹਾ ਹੈ।ਗਾਂਧੀ ਨੇ ਵਾਅਦਾ ਕਰਦਿਆਂ ਕਿਹਾ ਕਿ ਇਥੋਂ ਦੀ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ।ਸਾਡੀ ਸਰਕਾਰ ਬਣੀ ਤਾਂ ਬਿਹਾਰ ‘ਚ ਫੂਡ ਪ੍ਰੋਸੈਸਿੰਗ ਦੇ ਕਾਰਖਾਨੇ ਲਗਾਵਾਂਗੇ।ਪ੍ਰਸੈਸਿੰਗ ਦੇ ਕਾਰਖਾਨੇ ਹਨ ਇਸ ਲਈ ਕਿਸਾਨਾਂ ਨੂੰ ਸਹੀ ਰੇਟ ਮਿਲਦਾ ਹੈ।ਗਾਂਧੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਬਿਹਾਰ ਆਨਾਜ ਇਥੇ ਹੀ ਵਿਕੇ।ਕੋਸ਼ਿਸ਼ ਹੋਵੇਗੀ ਖੇਤ ਦੇ ਬਿਲਕੁਲ ਕੋਲ ਮੱਕੀ ਨੂੰ ਪ੍ਰਸੈਸ ਕਰਨ ਦੀ ਫੈਕਟਰੀ ਲਗਾਈ ਜਾਵੇਗੀ।ਗਾਂਧੀ ਨੇ ਕਿਹਾ ਕਿ ਨਫਰਤ ਦੀ ਲੜਾਈ ਪਿਆਰ ਨਾਲ ਜਿੱਤੀ ਜਾ ਸਕਦੀ ਹੈ।ਉਨ੍ਹਾਂ ਨੇ ਕਿਹਾ,ਉਹ ਮੈਨੂੰ ਗਾਲਾਂ ਦਿੰਦੇ ਹਨ, ਅਪਸ਼ਬਦ ਬੋਲੇ ਹਨ ਪਰ ਮੈਂ ਨਰਿੰਦਰ ਮੋਦੀ ਨਾਲ ਚੰਗੇ ਢੰਗ ਨਾਲ ਗੱਲ ਕਰਦਾ ਹਾਂ।ਉਨ੍ਹਾਂ ਨੇ ਕਿਹਾ ਕਿ ਅਸੀਂ ਵਿਚਾਰਧਾਰਾ ਦੀ ਲੜਾਈ ਲੜ ਰਹੇ ਹਾਂ।