ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਦੇ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿਨੇਸ਼ ਮੋਂਗੀਆ ਦਿੱਲੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲੈ ਸਕਦੇ ਹਨ।
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਜੰਮੇ 44 ਸਾਲਾ ਖੱਬੇ ਹੱਥ ਦੇ ਇਸ ਖਿਡਾਰੀ ਨੇ 2001 ਵਿੱਚ ਵਨਡੇ ਵਿੱਚ ਡੈਬਿਊ ਕੀਤਾ ਸੀ ਅਤੇ ਭਾਰਤ ਲਈ ਆਪਣਾ ਆਖਰੀ ਮੈਚ 12 ਮਈ 2007 ਨੂੰ ਬੰਗਲਾਦੇਸ਼ ਦੇ ਖਿਲਾਫ ਖੇਡਿਆ ਸੀ । ਜਦੋਂ ਕਿ ਉਸਦਾ ਅੰਤਰਰਾਸ਼ਟਰੀ ਕਰੀਅਰ 57 ਵਨਡੇ ਅਤੇ ਇੱਕ ਟੀ-20 ਤੱਕ ਸੀਮਿਤ ਰਿਹਾ ਹੈ । ਦਿਨੇਸ਼ ਨੇ ਪੰਜਾਬ ਲਈ 121 ਪਹਿਲੀ ਸ਼੍ਰੇਣੀ ਮੈਚਾਂ ਵਿੱਚ 27 ਸੈਂਕੜੇ ਅਤੇ 28 ਅਰਧ ਸੈਂਕੜੇ ਦੀ ਮਦਦ ਨਾਲ 48.95 ਦੀ ਔਸਤ ਨਾਲ 8028 ਦੌੜਾਂ ਬਣਾਈਆਂ ।
ਇਹ ਵੀ ਪੜ੍ਹੋ: ਕੋਰੋਨਾ ਨੂੰ ਮਾਤ ਦੇਵੇਗਾ ਭਾਰਤ, ਤੀਜੇ ਸਵਦੇਸ਼ੀ ਟੀਕੇ ਨਾਲ ਐਂਟੀ-ਕੋਵਿਡ ਗੋਲੀਆਂ ਨੂੰ ਵੀ ਮਿਲੀ ਮਨਜ਼ੂਰੀ
ਦਿਨੇਸ਼ ਨੇ ਜ਼ਿੰਬਾਬਵੇ ਦੀ ਟੀਮ ਦੇ ਖਿਲਾਫ 2002 ਵਿੱਚ 159 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਸੈਂਕੜਾ ਲਗਾਇਆ ਸੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਸਾਲ 2003 ਵਿੱਚ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਭਾਰਤ ਦੀ ਟੀਮ ਦਾ ਹਿੱਸਾ ਸੀ, ਜਿੱਥੇ ਭਾਰਤ ਫਾਈਨਲ ਵਿੱਚ ਆਸਟ੍ਰੇਲੀਆ ਤੋਂ ਹਾਰ ਗਿਆ ਸੀ। ਜਿੱਥੋਂ ਤੱਕ ਉਸ ਦੇ ਲਿਸਟ A ਕਰੀਅਰ ਦਾ ਸਵਾਲ ਹੈ, ਮੋਂਗੀਆ ਨੇ 35.25 ਦੀ ਔਸਤ ਨਾਲ 5535 ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ -: