facebook bjp rss rahul gandhi control : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਫੇਸਬੁੱਕ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਫੇਸਬੁੱਕ ਭਾਰਤ ‘ਚ ਭਾਜਪਾ-ਆਰਐੱਸਐੱਸ ਦੇ ਅੰਡਰ ਕੰਮ ਕਰਦਾ ਹੈ।ਰਾਹੁਲ ਨੇ ਟਵੀਟ ਕਰ ਕੇ ਕਿਹਾ ਕਿ, ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਦਾ ਭਾਰਤ ‘ਚ ਫੇਸਬੁੱਕ ‘ਤੇ ਉਨ੍ਹਾਂ ਦਾ ਕੰਟਰੋਲ ਹੈ।ਕਾਂਗਰਸ ਨੇਤਾ ਨੇ ਇਸ ਦੇ ਨਾਲ ਹੀ
ਇਕ ਵੀਡੀਓ ਵੀ ਪੋਸਟ ਕੀਤਾ ਹੈ।ਜਿਸ ‘ਚ ਇਕ ਅਮਰੀਕੀ ਅਖਬਾਰ ‘ਚ ਛਪੀ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਆਪਣਾ ਕਾਰੋਬਾਰ ਬਿਨ੍ਹਾਂ ਕਿਸੇ ਰੋਕ ਦੇ ਨਿਰੰਤਰ ਰੱਖਣ, ਆਪਣੇ ਦਫਤਰਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਜਰੰਗ ਦਲਾਂ ਦੇ ਵਰਕਰਾਂ ਦੇ ਭੜਕਾਊ ਵੀਡੀਓ ‘ਤੇ ਕਾਰਵਾਈ ਨਹੀਂ ਕੀਤੀ ਸੀ।ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਾਰਵਾਈ ਕਰਨ ‘ਤੇ ਫੇਸਬੁੱਕ ਨੂੰ ਸੱਤਾਧਾਰੀ ਭਾਜਪਾ ਨਾਲ ਸੰਬੰਧਾਂ ‘ਤੇ ਪ੍ਰਭਾਵ ਪੈਣ ਦਾ ਡਰ ਸੀ।ਇਸ ਲਈ ਵੀਡੀਓ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।ਜੇਕਰ ਕੋਈ ਵੀ ਕਾਰਵਾਈ ਕਰਦਾ ਤਾਂ ਕੰਪਨੀ ਨੂੰ ਆਪਣਾ ਕੰਮ ਕਰਨ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਨਾਲ ਹੀ ਉਸ ਦੇ ਦਫਤਰਾਂ ਅਤੇ ਕਰਮਚਾਰੀਆਂ ਨੂੰ ਵੀ ਖਤਰਾ ਹੋ ਸਕਦਾ ਸੀ।
ਨਿਹੰਗਾਂ ਅਤੇ ਸਿੱਖ ਨੌਜਵਾਨਾਂ ਨੇ ਘੇਰਿਆ ਬਲਬੀਰ ਸਿੰਘ ਰਾਜੇਵਾਲ, ਸੁਣੋ ਕੀ ਹੈ ਮਾਜਰਾ