families those died due to covid19: ਕੋਰੋਨਾ ਨਾਲ ਮੌਤ ਹੋਣ ਵਾਲੇ ਮਰੀਜ਼ਾਂ ਨੂੰ ਚਾਰ ਲੱਖ ਦਾ ਮੁਆਵਜ਼ਾ ਦੇਣ ਦੀ ਮੰਗ ‘ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ।ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਕੋਰੋਨਾ ਮ੍ਰਿਤਕਾਂ ਦੇ ਪਰਿਵਾਰ ਮੈਂਬਰਾਂ ਨੂੰ ਸਰਕਾਰ ਮੁਆਵਜ਼ਾ ਦੇਵੇ।ਹਾਲਾਂਕਿ, ਕੋਰਟ ਨੇ ਮੁਆਵਜ਼ੇ ਦੀ ਰਕਮ ਤੈਅ ਨਹੀਂ ਕੀਤੀ ਹੈ।ਕੋਰਟ ਨੇ ਕੋਰੋਨਾ ਨਾਲ ਜਾਨ ਗੁਵਾਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰ ਨੂੰ ਚਾਰ ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕਰ ਕੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਮੁਆਵਜ਼ਾ ਤੈਅ ਕਰਨਾ ਐੱਨਡੀਐੱਮਏ ਦਾ ਫਰਜ਼ ਹੈ।6 ਹਫਤਿਆਂ ਦੇ ਅੰਦਰ ਉਸ ਨੂੰ ਸੂਬਿਆਂ ਨੂੰ ਨਿਰਦੇਸ਼ ਦੇਣਾ ਹੈ।ਮੁਆਵਜ਼ੇ ਦੀ ਰਕਮ ਕੀ ਹੋਵੇਗੀ ਇਹ ਸਰਕਾਰ ਖੁਦ ਹੀ ਤੈਅ ਕਰੇ, ਕਿਉਂਕਿ ਉਸ ਨੂੰ ਕੋਈ ਹੋਰ ਜ਼ਰੂਰੀ ਖਰਚ ਵੀ ਕਰਨੇ ਹਨ।ਨਾਲ ਹੀ ਡੈਥ ਸਰਟੀਫਿਕੇਟ ਪਾਉਣ ਦੀ ਪ੍ਰਕ੍ਰਿਆ ਵੀ ਸਰਲ ਕੀਤੀ ਜਾਵੇ।
ਸੁਪਰੀਮ ਕੋਰਟ ‘ਚ ਦਾਇਰ ਇੱਕ ਪਟੀਸ਼ਨ ‘ਚ ਕੋਰੋਨਾ ਨਾਲ ਜਾਨ ਗੁਵਾਉਣ ਵਾਲੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਸਰਕਾਰ ਤੋਂ ਚਾਰ ਲੱਖ ਰੁਪਏ ਦੀ ਆਰਥਿਕ ਮੱਦਦ ਦਿਵਾਉਣ ਦੀ ਮੰਗ ਕੀਤੀ ਗਈ ਹੈ।ਇਸ ਮਾਮਲੇ ‘ਤੇ ਪਹਿਲਾਂ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਨੇ ਮੁਆਵਜ਼ਾ ਦੇਣ ਨੂੰ ਆਰਥਿਕ ਰੂਪ ਨਾਲ ਅਵਿਵਹਾਰਿਕ ਦੱਸਿਆ ਸੀ।ਸਰਕਾਰ ਨੇ ਦਲੀਲ ਦਿੱਤੀ ਸੀ ਕਿ ਇਸ ਨਾਲ ਸੂਬਿਆਂ ਦਾ ਆਫਤ ਰਾਹਤ ਕੋਸ਼ ਖਾਲੀ ਹੋ ਜਾਵੇਗਾ।
ਸਰਕਾਰ ਨੇ ਕਿਹਾ ਸੀ ਕਿ ਉਸਦਾ ਧਿਆਨ ਆਰਥਿਕ ਮੁਆਵਜ਼ਾ ਦੇਣ ਤੋਂ ਜਿਆਦਾ ਕੋਰੋਨਾ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਹਨ ਬੰਦੋਬਸਤ ਅਤੇ ਗਰੀਬਾਂ ਦੇ ਕਲਿਆਣ ‘ਤੇ ਹੈ।