family crpf jawan rakeshwar singh requests govt: ਸ਼ਨੀਵਾਰ ਨੂੰ ਛੱਤੀਸਗੜ ਦੇ ਸੁਕਮਾ ‘ਚ ਹੋਏ ਨਕਸਲੀ ਹਮਲੇ ‘ਚ ਲਾਪਤਾ ਸੀਆਰਪੀਐੱਫ ਕਮਾਂਡੋ ਰਾਕੇਸ਼ਵਰ ਸਿੰਘ ਨੂ ਛੁਡਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਰਾਕੇਸ਼ਵਰ ਸਿੰਘ ਦੇ ਨਕਸਲੀਆਂ ਦੇ ਕਬਜ਼ੇ ‘ਚ ਹੋਣ ਦੀ ਖਬਰ ਹੈ।ਅੱਜ ਜੰਮੂ ‘ਚ ਰਾਕੇਸ਼ਵਰ ਦੇ ਘਰਵਾਲਿਆਂ ਅਤੇ ਸੈਕੜੇਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅਭਿਨੰਦਨ ਦੀ ਤਰ੍ਹਾਂ ਹੀ ਰਾਕੇਸ਼ਵਰ ਨੂੰ ਵੀ ਜਲਦ ਰਿਹਾਅ ਕਰਵਾਇਆ ਜਾਵੇ।ਰਾਕੇਸ਼ਵਰ ਸਿੰਘ ਦੇ ਨਕਸਲੀਆਂ ਦੇ ਕੋਲ ਹੋਣ ਦੇ ਖੁਲਾਸੇ ਤੋਂ ਬਾਅਦ ਹੁਣ ਉਨ੍ਹਾਂ ਦਾ ਪਰਿਵਾਰ ਗੁੱਸੇ ‘ਚ ਹੈ।
ਰਾਕੇਸ਼ਵਰ ਦੇ ਪਰਿਵਾਰ ਵਾਲਿਆਂ ਨੇ ਅੱਜ ਜੰਮੂ-ਪੁੰਛ ਹਾਈਵੇ ਜਾਮ ਕਰ ਦਿੱਤਾ।ਪਰਿਵਾਰਕ ਮੈਂਬਰ ਪਿਛਲ਼ੇ ਪੰਜ ਦਿਨਾਂ ਤੋਂ ਰਾਕੇਸ਼ਵਰ ਦਾ ਇੰਤਜ਼ਾਰ ਕਰ ਰਹੇ ਹਨ।ਉਨਾਂ੍ਹ ਦੇ ਪਰਿਵਾਰ ਵਾਲਿਆਂ ਦੇ ਲਈ ਇਹ ਖਬਰ ਜਿੱਥੇ ਰਾਹਤ ਦੇਣ ਵਾਲੀ ਸੀ, ਉਥੇ ਇਸ ਮਾਮਲੇ ‘ਤੇ ਸਰਕਾਰ ਦੀ ਚੁੱਪੀ ਨੇ ਪਰਿਵਾਰ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਚੜਿਆ ਹੋਇਆ ਹੈ।ਦੱਸਣਯੋਗ ਹੈ ਕਿ ਹੁਣ ਉਨਾਂ੍ਹ ਦੇ ਪਰਿਵਾਰ ਦਾ ਦੋਸ਼ ਹੈ ਕਿ ਸਰਕਾਰ ਇਸ ਬਾਰੇ ਅਜੇ ਕੋਈ ਠੋਸ ਕਦਮ ਨਹੀਂ ਉਠਾ ਰਹੀ।
ਉਨਾਂ੍ਹ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਤੋਂ ਅਭਿਨੰਦਰ ਨੂੰ ਭਾਰਤ ਸਰਕਾਰ ਜਲਦ ਰਿਹਾਅ ਕਰਵਾ ਸਕਦੀ ਹੈ ਤਾਂ ਰਾਕੇਸ਼ਵਰ ਸਿੰਘ ਦੇ ਮਾਮਲੇ ‘ਚ ਦੇਰੀ ਕਿਉਂ ਹੋ ਰਹੀ ਹੈ?ਦੱਸਣਯੋਗ ਹੈ ਕਿ ਨਕਸਲੀ ਹਮਲੇ ਤੋਂ ਬਾਅਦ ਲਾਪਤਾ ਸੀਆਰਪੀਐੱਫ ਦੇ ਕਮਾਂਡੋ ਰਾਕੇਸ਼ਵਰ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ।ਨਕਸਲੀਆਂ ਨੇ ਉਨਾਂ੍ਹ ਨਾਲ ਸੰਪਰਕ ਕਰਕੇ ਕਿਹਾ ਹੈ ਕਿ ਜਵਾਨ ਨੂੰ ਗੋਲੀ ਲੱਗੀ ਹੈ ਅਤੇ ਮੈਡੀਕਲ ਟ੍ਰੀਟਮੈਂਟ ਦਿੱਤਾ ਗਿਆ ਹੈ।ਅਸੀਂ ਦੋ ਦਿਨ ‘ਚ ਜਵਾਨ ਛੱਡ ਦਿਆਂਗੇ।ਇਸ ਹਮਲੇ ‘ਚ 22 ਜਵਾਨ ਸ਼ਹੀਦ ਹੋਏ ਸਨ।