farm home being handled by ladies: ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਅੱਜ 9ਵਾਂ ਦਿਨ ਹੈ।ਕਿਸਾਨ ਦਿੱਲੀ ਦੇ ਬਾਰਡਰ ‘ਤੇ ਡਟੇ ਹੋਏ ਹਨ ਅਤੇ ਉਨਾਂ੍ਹ ਦੇ ਖੇਤਾਂ ਨੂੰ ਸੰਭਾਲ ਰਹੀਆਂ ਹਨ ਘਰ ਦੀਆਂ ਔਰਤਾਂ।ਪਤਨੀਆਂ, ਭੈਣਾਂ, ਮਾਵਾਂ ਅਤੇ ਪਿੰਡਾਂ ਹਰ ਇੱਕ ਔਰਤ ਨੇ ਜ਼ਿੰਮੇਵਾਰੀ ਸੰਭਾਲ ਰੱਖੀ ਹੈ।ਜੋ ਪਹਿਲਾਂ ਮਰਦ ਸੰਭਾਲਦੇ ਸਨ।ਨਾ ਘਰ ਸੁੰਨਾ ਹੈ ਅਤੇ ਨਾ ਹੀ ਖੇਤ।ਪਿੰਡਾਂ ਦੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਹਰਵਿੰਦਰ ਸਿੰਘ ਸਾਥੀਆਂ ਨੇ ਨਾਲ ਬਹਾਦਰਗੜ ਦੇ ਟੀਕਰੀ ਬਾਰਡਰ ‘ਤੇ ਧਰਨੇ ‘ਤੇ ਬੈਠੇ ਹਨ।ਉਨ੍ਹਾਂ ਦੇ ਨਾਲ ਹੀ ਪਿੰਡ ਦੇ 10 ਪਰਿਵਾਰਾਂ ਤੋਂ ਕਿਸਾਨ ਅੰਦੋਲਨ ‘ਚ ਗਏ ਹਨ।ਪਰ ਮਰਦਾਂ ਦੀ ਗੈਰਮੌਜੂਦਗੀ ‘ਚ ਕੁਝ ਵੀ ਰੁਕਿਆ ਨਹੀਂ ਹੈ।
ਪਸ਼ੂਆਂ ਲਈ ਪੱਠਿਆਂ, ਚਾਰੇ ਦਾ ਪ੍ਰਬੰਧ ਹੋਵੇ ਜਾਂ ਫਿਰ ਖੇਤੀ ਕਿਸਾਨੀ ਦਾ ਕੰਮ, ਔਰਤਾਂ ਨੇ ਸਭ ਸੰਭਾਲ ਰੱਖਿਆ ਹੈ।ਸਿੰਦਰ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ, ਸ਼ਰਨਜੀਤ ਕੌਰ, ਤੇਜ ਕੌਰ, ਜਸਵਿੰਦਰ ਕੌਰ ਅਤੇ ਮੁਖਤਿਆਰ ਕੌਰ ਤੋਂ ਇਲਾਵਾ ਦੂਜੀਆਂ ਔਰਤਾਂ ਸਵੇਰ ਦੇ ਚਾਰ ਵਜੇ ਤੋਂ ਹੀ ਫਸਲ ਦੀ ਸਿੰਚਾਈ ਕਰਦੀਆਂ ਹਨ, ਖਾਦ ਪਾਉਂਦੀਆਂ ਹਨ।ਸਿੰਦਰ ਕੌਰ ਅਤੇ ਮਹਿੰਦਰ ਕੌਰ
ਦਾ ਕਹਿਣਾ ਹੈ ਕਿ ਪਰਿਵਾਰ ਦੇ ਲੋਕ ਹੱਕ ਦੀ ਲੜਾਈ ਲੜ ਰਹੇ ਹਨ ਤਾਂ ਅਸੀਂ ਵੀ ਸ਼ੰਘਰਸ਼ ‘ਚ ਪਿੱਛੇ ਕਿਉਂ ਹਟੀਏ।ਅਸੀਂ ਪਿੱਛੋਂ ਖੇਤੀ ਦਾ ਜ਼ਿੰਮੇਵਾਰੀ ਸੰਭਾਲ ਲਈ ਹੈ।ਔਰਤਾਂ ਦਾ ਕਹਿਣਾ ਹੈ ਕਿ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਕੋਈ ਥਕਾਵਟ ਨਹੀਂ ਹੁੰਦੀ,ਕਿਉਂਕਿ ਹੌਸਲਾ ਸਭ ਤੋਂ ਵੱਡਾ ਹੁੰਦਾ ਹੈ।ਮਰਦ ਲੜ ਰਹੇ ਹਨ ਤਾਂ ਅਸੀਂ ਪਿੱਛੇ ਨਹੀਂ ਹਟਾਂਗੀਆਂ।ਔਰਤਾਂ ਨੇ ਖੇਤਾਂ ‘ਚ ਕਿਸਾਨ ਯੂਨੀਅਨ ਦਾ ਝੰਡਾ ਲਗਾ ਰੱਖਿਆ ਹੈ।ਤਾਂ ਕਿ ਖੇਤਾਂ ਲਈ ਸ਼ੁਰੂ ਹੋਇਆ ਸੰਘਰਸ਼ ਖੇਤਾਂ ‘ਚ ਵੀ ਲਗਾਤਾਰ ਚਲਦਾ ਰਹੇ।
ਕੇਂਦਰ ਨਾਲ ਬੇਸਿੱਟਾ ਬੈਠਕ ਮਗਰੋਂ ਕਿਸਾਨਾਂ ਦੀ ਅਹਿਮ ਮੀਟਿੰਗ ਸ਼ੁਰੂ, ਕੱਲ ਹੋਵੇਗਾ ਮਸਲਾ ਹੱਲ !