farm law farmers said dont need help political parties: ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਲੜਨ ਲਈ ਦਿੱਲੀ ‘ਚ ਮੋਰਚੇ ਲਾ ਰੱਖੇ ਹਨ।ਆਪਣੀਆਂ ਮੰਗਾਂ ਨੂੰ ਲੈ ਕੇ ਇਹ ਕਿਸਾਨ ਸੜਕਾਂ ‘ਤੇ ਡਟੇ ਹੋਏ ਹਨ।ਉਨ੍ਹਾਂ ਨੇ ਦੋਟੁੱਕ ਲਹਿਜੇ ‘ਚ ਕਿਹਾ ਹੈ ਕਿ ਜਦੋਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਵੇਗਾ।ਉਹ ਦਿੱਲੀ ਤੋਂ ਹੱਟਣ ਨੂੰ ਤਿਆਰ ਨਹੀਂ ਹਨ।ਕਿਸਾਨਾਂ ਦਾ ਇਹ ਅੰਦੋਲਨ ਮੰਗਲਵਾਰ ਨੂੰ ਛੇਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ।ਹਜ਼ਾਰਾਂ ਦੀ ਸੰਖਿਆ ‘ਚ ਕਿਸਾਨ ਦਿੱਲੀ ਦੀ ਸਰਹੱਦ ‘ਤੇ ਪਿਛਲੇ ਪੰਜ ਦਿਨਾਂ ਤੋਂ ਧਰਨੇ ‘ਤੇ ਬੈਠੇ ਹਨ।ਦਿੱਲੀ ਸਥਿਤ ਬੁਰਾੜੀ ਦਾ ਨਿਰੰਕਾਰੀ ਮੈਦਾਨ ਇਨ੍ਹਾਂ ਕਿਸਾਨਾਂ ਦੇ
ਅੰਦੋਲਨ ਦਾ ਕੇਂਦਰਬਿੰਦੂ ਬਣਿਆ ਹੋਇਆ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਹੱਥ ਗੱਲਬਾਤ ਨਾਲ ਉਨ੍ਹਾਂ ਨੂੰ ਆਸ ਹੈ।ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਦੀ ਨੀਅਤ ਸਾਫ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਮੰਤਰੀ ਇਸ ਕਾਨੂੰਨ ਪੱਖ ‘ਚ ਗੱਲ ਕਰ ਰਹੇ ਹਨ ਜਦੋਂ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ, ਪੂੰਜੀਪਤੀਆਂ ਲਈ ਹਨ।ਜਿਸ ਤਰ੍ਹਾਂ ਨਾਲ ਕਾਨੂੰਨ ਦੀ ਵਕਾਲਤ ਕਰ ਰਹੇ ਹਨ।ਉਨ੍ਹਾਂ ਤੋਂ ਕੀ ਉਮੀਦ ਕਰੀਏ।ਕਿਸਾਨਾਂ ਦਾ ਸਾਫ ਕਹਿਣਾ ਹੈ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋਣਗੇ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ।ਉਨ੍ਹਾਂ ਨੇ ਕਿਹਾ ਅਸੀਂ ਪੂਰੀ ਤਿਆਰੀ ਦੇ ਨਾਲ ਆਏ ਹਾਂ।ਸਾਨੂੰ ਕਿਸੇ ਸਿਆਸੀ ਪਾਰਟੀ ਦੀ ਮੱਦਦ ਨਹੀਂ ਚਾਹੀਦੀ।ਅਸੀਂ ਕਿਸੇ ਪਾਰਟੀ ਦੇ ਟੈਂਟ ‘ਚ ਨਹੀਂ ਜਾਵਾਂਗੇ।ਅਸੀਂ ਖੁਦ ਖਾਣਾ ਬਣਾਉਂਦੇ ਹਾਂ ਅਤੇ ਟ੍ਰੈਕਟਰ ‘ਚ ਸਾਉਂਦੇ ਹਾਂ।ਸਾਨੂੰ ਕੋਈ ਵਰਗਲਾ ਨਹੀਂ ਸਕਦਾ।ਅਸੀਂ 3 ਸਾਲ ਵੀ ਬੈਠੇ ਰਹਿ ਸਕਦੇ ਹਾਂ।ਸਾਨੂੰ ਕੋਈ ਵੀ ਹਿਲਾ ਨਹੀਂ ਸਕਦਾ।ਅੰਦੋਲਨ 3 ਸਾਲ ਤੱਕ ਚੱਲ ਸਕਦਾ ਹੈ।ਸੜਕਾਂ ਰੋਕਾਂਗੇ, ਉਨ੍ਹਾਂ ਨੇ ਸਾਫ ਕਿਹਾ ਕਿ ਕਿਸੇ ਵੀ ਸੂਰਤ ‘ਚ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੇ।
ਇਹ ਵੀ ਦੇਖੋ:Haryana ਦੇ ਭਲਵਾਨਾਂ ਨੇ Kundli Border ‘ਤੇ ਲਾਏ ਡੇਰੇ, ਹਾਈਵੇ ਤੇ ਮਾਰਦੇ ਨੇ ਮਿਹਨਤਾਂ !