farm laws live updates: ਖੇਤੀ ਕਾਨੂੰਨਾਂ ਵਿਰੁੱਧ ਅੱਜ ਦੇਸ਼ ਭਰ ਦੇ ਕਿਸਾਨ ਭੁੱਖ ਹੜਤਾਲ ਕਰ ਰਹੇ ਸਨ।ਇਸ ਦੌਰਾਨ ਬੈਠਕਾਂ ਦਾ ਦੌਰ ਵੀ ਜਾਰੀ ਹੈ, ਸੋਮਵਾਰ ਸਵੇਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਮੁਲਾਕਾਤ ਕੀਤੀ।ਦੂਜੇ ਪਾਸੇ ਹਰਿਆਣਾ ਦੇ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲਣ ਪਹੁੰਚੇ।ਕਿਸਾਨਾਂ ਦੀ ਭੁੱਖ ਹੜਤਾਲ ਦੇ ਸਮਰਥਨ ‘ਚ ‘ਆਪ’ ਨੇਤਾ ਵੀ ਸਮਰਥਨ ਕਰ ਰਹੇ ਸਨ।ਅੱਜ ਅਨਸ਼ਨ ‘ਤੇ ਬੈਠੇ ਰਾਕੇਸ਼ ਟਿਕੈਤ ਅਤੇ ਬਾਕੀ ਕਿਸਾਨ ਨੇਤਾਵਾਂ ਨੇ ਬੱਚਿਆਂ ਦੇ ਜ਼ਰੀਏ ਆਪਣਾ ਵਰਤ ਖੋਲਿਆ।ਰਾਕੇਸ਼ ਟਿਕੈਤ ਨੇ ਇਸਦੇ ਨਾਲ ਹੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਡੇ ਟ੍ਰੈਕਟਰ, ਗੱਡੀਆਂ ਨੂੰ ਰੋਕਿਆ ਗਿਆ ਤਾਂ ਅਸੀਂ ਫਿਰ ਹਾਈਵੇ ਜਾਮ ਕਰਾਂਗੇ।ਆਪਣੇ ਸਾਥੀਆਂ ਨੂੰ ਆਗਾਹ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ,

ਸ਼ਰਾਰਤੀ ਅਨਸਰਾਂ ਤੋਂ ਬਚਕੇ ਰਹਿਣਾ ਹੈ ਸਾਡੇ ਵਿੱਚ ਕੋਈ ਗਲਤ ਤੱਤ ਨਾ ਆਵੇ।ਜਿਸ ਨਾਲ ਸਾਡਾ ਅੰਦੋਲਨ ਪ੍ਰਭਾਵਿਤ ਹੋਵੇ।ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਵੇ ਤਾਂ ਅਸੀਂ ਸਾਰੇ ਰਾਹ ਖੋਲ ਦੇਵਾਂਗੇ।ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅੱਜ ਦਾ ਅੰਦੋਲਨ ਸਫਲ ਰਿਹਾ।ਕਿਸਾਨ ਵਾਪਸ ਨਹੀਂ ਜਾਣਗੇ।ਕੱਲ ਤੋਂ ਬਾਅਦ ਰਣਨੀਤੀ ਤਿਆਰ ਕੀਤੀ ਜਾਵੇਗੀ।ਜਿਨਾਂ ਥਾਣਿਆਂ ਵਲੋਂ ਸਾਨੂੰ ਪ੍ਰੇਸ਼ਾਨ ਕੀਤਾ ਜਾਵੇਗਾ, ਅਸੀਂ ਉਥੇ ਪਸ਼ੂ ਬੰਨਣਾ ਸ਼ੁਰੂ ਕਰ ਦੇਵਾਂਗੇ।ਅਸੀਂ ਪ੍ਰਦਰਸ਼ਨ ਸ਼ਾਂਤੀਪੂਰਨ ਤਰੀਕੇ ਨਾਲ ਹੀ ਕਰਨਾ ਚਾਹੁੰਦੇ ਹਾਂ।ਸਰਕਾਰ ਚਾਹੁੰਦੀ ਹੈ ਕਿ ਹੰਗਾਮਾ ਹੋਵੇ।ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ‘ਚ ਭੁੱਖ ਹੜਤਾਲ ‘ਤੇ ਬੈਠੇ ਕਿਸਾਨਾਂ ਨੇ ਆਪਣਾ ਵਰਤ ਸ਼ਾਮ 5 ਵਜੇ ਤੋੜਿਆ।ਦੱਸਣਯੋਗ ਹੈ ਕਿ ਅੰਦੋਲਨ ਦੇ ਸਾਰੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੱਜ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ‘ਤੇ ਬੈਠੇ ਸਨ।
ਨਿਹੰਗਾਂ ਅਤੇ ਸਿੱਖ ਨੌਜਵਾਨਾਂ ਨੇ ਘੇਰਿਆ ਬਲਬੀਰ ਸਿੰਘ ਰਾਜੇਵਾਲ, ਸੁਣੋ ਕੀ ਹੈ ਮਾਜਰਾ






















