farmars protest update: ਕੇਂਦਰ ਸਰਕਾਰ ਦੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਆਪਣੇ ਹੱਕਾਂ ਲਈ ਕੜਾਕੇਦਾਰ ਠੰਡ ‘ਚ ਵੀ ਡਟੇ ਹੋਏ ਹਨ।ਠੰਡ ਦੀ ਰਹਿੰਦੀ-ਖੂੰਹਦੀ ਕਸਰ ਬਾਰਿਸ਼ ਨੇ ਕੱਢ ਦਿੱਤੀ ਹੈ।ਬਾਰਿਸ਼ ਹੋਣ ਕਾਰਨ ਠੰਡ ਵੱਧ ਗਈ ਹੈ।ਨਵੇਂ ਸਾਲ ਦੇ ਤੀਜੇ ਦਿਨ ਮੌਸਮ ਨੇ ਪੂਰੀ ਤਰ੍ਹਾਂ ਨਾਲ ਕਰਵਟ ਲੈ ਲਈ ਹੈ।ਪਰ ਇਹ ਬਦਲਦੇ ਮੌਸਮ ਨਾਲ ਵੀ ਕਿਸਾਨਾਂ ਨੂੰ ਕੋਈ ਫਰਕ ਨਹੀਂ ਪਵੇਗਾ, ਕਿਸਾਨ ਆਪਣੀਆਂ ਮੰਗਾਂ, ਹੱਕਾਂ ਲਈ ਡਟੇ ਹੋਏ ਹਨ।
ਜੇਕਰ ਸਰਕਾਰ ਆਪਣੀ ਜਿੱਦ ‘ਤੇ ਅੜੀ ਹੋਈ ਹੈ ਤਾਂ ਕਿਸਾਨ ਵੀ ਕਾਨੂੰਨਾਂ ਨੂੰ ਰੱਦ ਕਰਾਏ ਬਿਨਾਂ ਘਰਾਂ ਨੂੰ ਵਾਪਸ ਨਹੀਂ ਜਾਣਗੇ।ਕਿਸਾਨਾਂ ਵਲੋਂ ਸੰਘਰਸ਼ ਤੇਜ ਕੀਤਾ ਜਾਵੇਗਾ ਅਤੇ 6 ਜਨਵਰੀ ਨੂੰ ਕਿਸਾਨਾਂ ਵਲੋਂ ਵੱਡੇ ਪੱਧਰ ‘ਤੇ ਟੈ੍ਰਕਟਰ ਰੈਲੀ ਕੱਢੀ ਜਾਵੇਗੀ।ਹੁਣ ਅਗਲੀ ਬੈਠਕ 4 ਜਨਵਰੀ ਨੂੰ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਿਨ ਕੋਈ ਹੱਲ ਹੋ ਸਕਦਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ 4 ਜਨਵਰੀ ਨੂੰ ਸਕਾਰਾਤਮਕ ਨਤੀਜੇ ਆਉਣਗੇ। ਗਾਜੀਪੁਰ ਸਰਹੱਦ ‘ਤੇ ਧਰਨੇ ‘ਤੇ ਬੈਠੇ ਕਿਸਾਨਾਂ ਦੇ ਸਾਹਮਣੇ ਮੀਹ ਅਤੇ ਠੰਡ ਦੋਹਰੀ ਮੁਸ਼ਕਿਲ ਲੈ ਕੇ ਆਈ ਹੈ। ਅੱਜ ਸਵੇਰੇ ਦਿੱਲੀ ਵਿੱਚ ਹਲਕੀ ਬਾਰਿਸ਼ ਹੋਈ ਹੈ। ਇਸ ਦੇ ਕਾਰਨ, ਦਿੱਲੀ-ਐਨਸੀਆਰ ਵਿੱਚ ਠੰਡ ‘ਚ ਵੀ ਵਾਧਾ ਹੋਇਆ ਹੈ।
ਮੋਦੀ ਸਰਕਾਰ ਨੂੰ ਹਿਲਾਕੇ ਰੱਖ ਦੇਵੇਗਾ ਇਹ Tractor March, ਨਹੀਂ ਕਰ ਸਕਦੇ ਟਰੈਕਟਰਾਂ ਦੀ ਗਿਣਤੀ