farmer commit suicide:ਦੇਸ਼ ‘ਚ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਜਾਰੀ ਅੰਦੋਲਨ ਦੌਰਾਨ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਸੰਤਰਾ ਉਤਪਾਦਕ ਕਿਸਾਨ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ।ਪਹਿਲਾਂ ਵੱਡੇ ਭਰਾ ਅਸ਼ੋਕ ਭੂਯਾਰ ਨੇ ਖੁਦਕੁਸ਼ੀ ਕੀਤੀ ਅਤੇ ਜਦੋਂ ਅੰਤਿਮ ਸੰਸਕਾਰ ਤੋਂ ਛੋਟਾ ਭਰਾ ਵਾਪਸ ਆ ਰਿਹਾ ਸੀ ਉਦੋਂ ਉਸ ਨੂੰ ਵੀ ਦਿਲ ਦਾ ਦੌਰਾ ਪੈ ਜਾਣ ਨਾਲ ਉਸਦੀ ਵੀ ਮੌਤ ਹੋ ਗਈ।ਖੁਦਕੁਸ਼ੀ ਤੋਂ ਪਹਿਲਾਂ ਅਸ਼ੋਕ ਭੂਯਾਰ ਨੇ ਸੂਬਾ ਸਰਕਾਰ ‘ਚ ਮੰਤਰੀ ਬੱਚੂ ਕੱਡੂ ਨੂੰ ਇੱਕ ਚਿੱਠੀ ਵੀ ਲਿਖੀ ਸੀ, ਜਿਸ ‘ਚ ਮੱਦਦ ਦੀ ਗੁਹਾਰ ਲਗਾਈ ਗਈ ਸੀ।ਬੱਚੂ ਕਡੂ ਮਹਾਰਾਸ਼ਟਰ ਸਰਕਾਰ ‘ਚ ਸਿੱਖਿਆ ਸੂਬਾ ਮੰਤਰੀ ਹਨ।ਜਿਨ੍ਹਾਂ ਦੀ ਗਿਣਤੀ ਖੇਤਰ ਦੇ ਵੱਡੇ ਕਿਸਾਨ ਨੇਤਾ ਦੇ ਤੌਰ ‘ਤੇ ਹੁੰਦੀ ਹੈ।ਬੀਤੇ ਦਿਨੀਂ ਬੱਚੂ ਕਿਸਾਨ ਅੰਦੋਲਨ ‘ਚ ਹਿੱਸਾ ਲੈਣ ਵੀ ਪਹੁੰਚੇ ਸਨ।
ਕਿਸਾਨ ਨੇ ਆਪਣੀ ਚਿੱਠੀ ‘ਚ ਲਿਖਿਆ ਹੈ ਕਿ ਸੰਤਰੇ ਦੀ ਬੋਲੀ ਲਗਾਉਣ ਵਾਲੇ ਵਪਾਰੀ ਨੇ ਸਮੇਂ ‘ਤੇ ਫਸਲ ਖ੍ਰੀਦਣ ਤੋਂ ਨਾਂਹ ਕਰ ਦਿੱਤੀ।ਜਦੋਂ ਕਿਸਾਨ ਨੇ ਸਵਾਲ ਕੀਤਾ ਤਾਂ ਉਸ ਨੂੰ ਪਹਿਲਾਂ ਸ਼ਰਾਬ ਪਿਲਾਈ ਅਤੇ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।ਕਿਸਾਨ ਅਸ਼ੋਕ ਭੂਯਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ।ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਕਿਸਾਨ ਪੁਲਸ ਸਟੇਸ਼ਨ ‘ਚ ਸ਼ਿਕਾਇਤ ਕਰਨ ਗਿਆ ਤਾਂ ਥਾਣੇਦਾਰ ਨੇ ਵੀ ਉਸਦੀ ਕੁੱਟਮਾਰ ਕੀਤੀ।ਜਿਸ ਤੋਂ ਬਾਅਦ ਤੰਗ ਪ੍ਰੇਸ਼ਾਨ ਕਿਸਾਨ ਨੇ ਖੁਦਕੁਸ਼ੀ ਕਰ ਲਈ।ਹਾਲਾਂਕਿ ,ਇਸ ਦੌਰਾਨ ਮੰਤਰੀ ਦੇ ਨਾਮ ਚਿੱਠੀ ਵੀ ਲਿਖੀ।ਇਸ ਆਤਮਹੱਤਿਆ ਤੋਂ ਬਾਅਦ ਪਿੰਡ ਵਾਲਿਆਂ ਨੇ ਅਤੇ ਉਨਾਂ੍ਹ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ‘ਚ ਖੂਬ ਹੰਗਾਮਾ ਕੀਤਾ।ਥਾਣੇਦਾਰ ਅਤੇ ਵਪਾਰੀ ‘ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।ਦੱਸਣਯੋਗ ਹੈ ਕਿ ਇਸ ਨਾਲ ਪਹਿਲਾਂ ਵੀ ਮਹਾਰਾਸ਼ਟਰ ਸਮੇਤ ਦੇਸ਼ ਦੇ ਹੋਰਾਂ ਇਲਾਕਿਆਂ ਤੋਂ ਇਸ ਪ੍ਰਕਾਰ ਦੇ ਮਾਮਲੇ ਸਾਹਮਣੇ ਆਏ ਹਨ।ਜਿਥੇ ਕਿਸਾਨਾਂ ਨੇ ਫਸਲ ‘ਚ ਹੋਏ ਨੁਕਸਾਨ ਤੋਂ ਬਾਅਦ ਇਸ ਤਰ੍ਹਾਂ ਦਾ ਕਦਮ ਉਠਾਇਆ ਹੈ।ਇਹ ਘਟਨਾ ਉੋਦੋਂ ਹੋਈ ਹੈ ਜਦੋਂ ਦਿੱਲੀ ਦੀਆਂ ਸੜਕਾਂ ‘ਤੇ ਹਜ਼ਾਰਾਂ ਕਿਸਾਨ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।ਮਹਾਰਾਸ਼ਟਰ ਦੇ ਵੀ ਕਈ ਜ਼ਿਲਿਆਂ ਨਾਲ ਕਿਸਾਨ ਸੰਗਠਨ ਇਸ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ ਹਨ।
ਕਾਂਗਰਸੀ ਸਾਂਸਦ ਡਿੰਪਾ ਦੀ ਜ਼ਬਰਦਸਤੀ ਦਾ ਸ਼ਿਕਾਰ ਹੋਈ ਪੱਤਰਕਾਰ ਕੁੜੀ ਚੰਦਨਦੀਪ ਤੇ ਸਾਥੀਆਂ ਦਾ Exclusive Interview