farmer commit suicide: ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਇੱਕ ਕਿਸਾਨ ਦੇ ਸਿਰ ‘ਤੇ ਇੱਕ ਕਰੋੜ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਨਾ ਚੁਕਾਉਣ ਕਾਰਨ ਕਿਸਾਨ ਨੇ ਕਥਿਤ ਤੌਰ ‘ਤੇ ਆਤਮਹੱਤਿਆ ਕਰ ਲਈ ਅਤੇ ਆਪਣੀਆਂ ਦੋ ਬੇਟੀਆਂ ਨੂੰ ਜਾਨ ਤੋਂ ਮਾਰ ਦਿੱਤਾ।ਇਹ ਘਟਨਾ ਕਰਨੂਲ ਜ਼ਿਲੇ ਦੇ ਨੰਦਯਾਲ ਸ਼ਹਿਰ ਦੀ ਹੈ।ਆਪਣੀਆਂ ਬੇਟੀਆਂ ਨੂੰ ਕੋਈ ਜ਼ਹਿਰੀਲਾ ਪਦਾਰਥ ਪਿਲਾਉਣ ਤੋਂ ਬਾਅਦ ਕਿਸਾਨ ਅਤੇ ਉਸਦੀ ਪਤਨੀ ਨੇ ਵੀ ਉਸ ਨੂੰ ਜ਼ਹਿਰ ਦੇ ਦਿੱਤਾ।ਇਸ ਘਟਨਾ ਦੇ ਬਾਰੇ ‘ਚ ਉਦੋਂ ਪਤਾ ਲੱਗਾ, ਜਦੋਂ ਕਿਸਾਨ ਦਾ ਇੱਕ ਮਿੱਤਰ ਬੁੱਧਵਾਰ ਨੂੰ ਕਿਸਾਨ ਦੇ ਘਰ ਗਿਆ ਪਰ ਉੱਥੇ ਪਹੁੰਚਿਆ ਤਾਂ ਅੰਦਰ ਤੋਂ ਕੋਈ ਆਵਾਜ਼ ਨਹੀਂ ਆ ਰਹੀ ਸੀ।
ਕਿਸਾਨ ਦੇ ਦੋਸਤ ਖਿੜਕੀ ਦੇ ਰਾਹੀਂ ਝਾਂਕਾ ਤਾਂ ਚਾਰਾਂ ਦੀਆਂ ਲਾਸ਼ਾਂ ਘਰ ਦੇ ਅੰਦਰ ਪਈਆਂ ਸਨ।ਨੰਦਯਾਲ ਦੇ ਡੀਐੱਸਪੀ ਚਿਦਾਨੰਦ ਰੈੱਡੀ ਨੇ ਦੱਸਿਆ ਕਿ ਉਨਾਂ੍ਹ ਦੇ ਘਰ ਦੇ ਦਰਵਾਜ਼ੇ ਨੂੰ ਤੋੜਿਆ ਅਤੇ ਲਾਸ਼ਾਂ ਨੂੰ ਬਰਾਮਦ ਕੀਤਾ।ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਤੋਂ ਇਹ ਪਤਾ ਲੱਗਦਾ ਹੈ ਕਿ ਕਿਸਾਨ ਨੇ ਆਪਣਾ ਘਰ ਬਣਾਉਣ ਲਈ ਇੱਕ ਕਰੋੜ ਰੁਪਏ ਦਾ ਲੋਨ ਲਿਆ ਹੋਇਆ ਸੀ।ਉਥੇ ਖੇਤੀ ‘ਚ ਨੁਕਸਾਨ ਹੋਣ ਕਾਰਨ ਤੋਂ ਵੀ ਕਿਸਾਨ ਨੇ ਕਰਜ਼ਾ ਲਿਆ ਸੀ।ਇਸ ਤੋਂ ਬਾਅਦ ਮਹਾਮਾਰੀ ਨੇ ਕਿਸਾਨ ‘ਤੇ ਦੁੱਖਾਂ ਦਾ ਭਾਰ ਢਹਿ ਗਿਆ।